West Bengal Election 2021 ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ ਵੱਡੀ ਬੜ੍ਹਤ ਬਣਾ ਲਈ ਹੈ। ਦੁਪਹਿਰ ਸਵਾ ਇੱਕ ਵਜੇ ਤੱਕ ਤ੍ਰਿਣਮੂਲ ਕਾਂਗਰਸ ਨੇ ਬੀਜੇਪੀ ਨੂੰ ਵੱਡੇ ਫਰਕ ਨਾਲ ਪਿੱਛੇ ਛੱਡਦਿਆਂ ਬਹੁਮੱਤ ਦਾ ਅੰਕੜਾ ਹਾਸਲ ਕਰ ਲਿਆ। ਹੁਣ ਤੱਕ ਦੇ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 207 ਸੀਟਾਂ 'ਤੇ ਅੱਗੇ ਹੈ। ਮਾਹਿਰਾਂ ਮੁਤਾਬਕ ਨਤੀਜੇ ਇਸੇ ਦੇ ਹੀ ਨੇੜੇ-ਤੇੜੇ ਰਹਿਣਗੇ


ਦੱਸ ਦਈਏ ਕਿ 294 ਵਿਧਾਨ ਸਭਾ ਸੀਟਾਂ ਵਿੱਚ ਜਿੱਤ ਲਈ 147 ਸੀਟਾਂ ਚਾਹੀਦੀਆਂ ਹਨ। ਇਸ ਲਈ ਤ੍ਰਿਣਮੂਲ ਕਾਂਗਰਸ ਦੀ ਜਿੱਤ ਯਕੀਨੀ ਹੈ। ਉਧਰ, ਬੰਗਾਲ ਜਿੱਤਣ ਦਾ ਸੁਫਨਾ ਵੇਖ ਰਹੀ ਬੀਜੇਪੀ ਮਹਿਜ਼ 81 ਸੀਟਾਂ ਉੱਪਰ ਸਿਮਟ ਗਈ ਹੈ। ਖਾਸ ਗੱਲ ਹੈ ਕਿ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।


ਕਾਬਲੇਗੌਰ ਹੈ ਕਿ ਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਤੇ 6ਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ।


ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ 294 ਸੀਟਾਂ ਹਨ। 2016 ਵਿੱਚ ਚੋਣਾਂ 6 ਪੜਾਵਾਂ ਵਿੱਚ ਹੋਈਆਂ ਸੀ। ਮਮਤਾ ਦੀ ਪਾਰਟੀ ਨੇ 293 ਸੀਟਾਂ 'ਤੇ ਚੋਣ ਲੜੀ। ਇਨ੍ਹਾਂ ਵਿੱਚੋਂ 211 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ। ਜਦੋਂਕਿ ਭਾਜਪਾ ਨੇ 291 ਸੀਟਾਂ 'ਤੇ ਚੋਣ ਲੜੀ ਸੀ ਤੇ ਉਸ ਨੇ ਸਿਰਫ 3 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਗੋਰਖਾ ਜਨਮੁਕਤੀ ਮੋਰਚਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਤੇ ਤਿੰਨੋਂ ਜਿੱਤੇ।


ਕਾਂਗਰਸ ਨੇ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਮੁਕਾਬਲਾ ਕੀਤਾ। ਉਸ ਨੇ 92 ਸੀਟਾਂ ਲਈ ਉਮੀਦਵਾਰ ਮੈਦਾਨ ਵਿੱਚ ਉਤਾਰੇ ਸੀ ਤੇ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਧਰ ਸੀਪੀਐਮ 148 ਵਿੱਚੋਂ 26 ਸੀਟਾਂ ਜਿੱਤਣ ਦੇ ਯੋਗ ਰਹੀ। ਸੀਪੀਆਈ ਨੇ 11 ਸੀਟਾਂ ਵਿੱਚੋਂ ਇੱਕ ਜਿੱਤੀ।


ਇਹ ਵੀ ਪੜ੍ਹੋ: ਤੁਹਾਡਾ WhatsApp ਅਕਾਊਂਟ ਹੋ ਜਾਏਗਾ ਬੰਦ! ਨਵੀਂ ਪ੍ਰਾਈਵੇਸੀ ਪਾਲਿਸੀ ਦਾ ਪੰਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904