ਇੰਸਟੈਂਟ ਮੈਸੇਜਿੰਗ ਐਪ WhatrsApp ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖ਼ੀਆਂ ’ਚ ਹੈ। ਹੁਣ ਵ੍ਹਟਸਐਪ ਨੇ ਨਵੀਂ ਪਾਲਿਸੀ ਤਿਆਰ ਕੀਤੀ ਹੈ, ਜਿਸ ਵਿੱਚ ਤੁਹਾਨੂੰ 15 ਮਈ ਤੱਕ ਵ੍ਹੱਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨਾ ਪਵੇਗਾ। ਕੰਪਨੀ ਨੇ ਇਸ ਨਾਲ ਜੁੜੀਆਂ ਨਵੀਂਆਂ ਗਾਈਡਲਾਈਨਜ਼ ਤਿਆਰ ਕਰ ਲਈਆਂ ਹਨ। ਪਿਛਲੀ ਵਾਰ ਹੋਏ ਵਿਵਾਦ ਨੂੰ ਵੇਖਦਿਆਂ ਕੰਪਨੀ ਇਸ ਵਾਰ ਪੂਰੀ ਸਾਵਧਾਨੀ ਵਰਤ ਰਹੀ ਹੈ।
WhatsApp ਵੱਲੋਂ ਨਵੀਂ ਪ੍ਰਾਈਵੇਸੀ ਪਾਲਿਸ ਦੀ ਪ੍ਰਵਾਨਗੀ ਨੂੰ ਲੈ ਕੇ ਡੈੱਡਲਾਈਨ ਵੀ ਤੈਅ ਕਰ ਦਿੱਤੀ ਗਈ ਹੈ। ਤੁਹਾਨੂੰ 15 ਮਈ ਤੱਕ ਨਵੀਂ ਪ੍ਰਾਈਵੇਸੀ ਪਾਲਿਸ ਨੂੰ ਪ੍ਰਵਾਨ ਕਰਨਾ ਹੋਵੇਗਾ, ਨਹੀਂ ਤਾਂ ਤੁਹਾਡਾ WhatsApp ਅਕਾਊਂਟ ਬੰਦ ਹੋ ਸਕਦਾ ਹੈ।
WhatsApp ਦੋਬਾਰਾ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨ ਲੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕਰਨ ਜਾ ਰਿਹਾ ਹੈ। ਕੁਝ ਲੋਕਾਂ ਨੇ ਪਹਿਲਾਂ ਹੀ WhatsApp ਪਾਲਿਸੀ ਨੂੰ ਅਕਸੈਪਟ ਕਰ ਲਿਆ ਹੈ। ਅਜਿਹੇ ਲੋਕਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਜ਼ਰਜ਼ 15 ਮਈ ਤੋਂ ਬਾਅਦ ਵੀ ਪ੍ਰਾਈਵੇਸੀ ਪਾਲਿਸ ਨੂੰ ਅਕਸੈਪਟ ਕਰ ਸਕਣਗੇ।
ਇਸ ਲਈ ਕੰਪਨੀ ਵੱਲੋਂ ਇਨਐਕਟਿਵ ਯੂਜ਼ਰਜ਼ ਪਾਲਿਸੀ ਲਾਗੂ ਹੋਵੇਗੀ। ਜੇ ਤੁਸੀਂ ਪਾਲਿਸੀ ਅਕਸੈਪਟ ਨਹੀਂ ਕੀਤੀ, ਤਾਂ ਕੰਪਨੀ ਤੁਹਾਡੀ ਪੂਰੀ ਮੈਸੇਜ ਹਿਸਟ੍ਰੀ ਪੱਕੇ ਤੌਰ ਉੱਤੇ ਡਿਲੀਟ ਕਰ ਦੇਵੇਗੀ। ਇਸ ਦਾ ਮਤਲਬ ਇਹ ਹੋਵੇਗਾ ਕਿ ਡਿਲੀਟ ਹੋਏ ਤੁਹਾਡੇ ਮੈਸੇਜ ਵਾਪਸ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਜੇ ਤੁਸੀਂ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਨਹੀਂ ਕੀਤਾ, ਤਾਂ ਤੁਹਾਨੂੰ ਇੱਕ ਤੈਅਸ਼ੁਦਾ ਸਮੇਂ ਤੋਂ ਬਾਅਦ ਸਾਰੇ WhatsApp ਗਰੁੱਪਸ ’ਚੋਂ ਹਟਾ ਦਿੱਤਾ ਜਾਵੇਗਾ।
WhartsApp ਦੀ ਨਵੀਂ ਪਾਲਿਸੀ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਡਰ ਹੈ। ਲੋਕਾਂ ਨੂੰ ਇਸ ਗੱਲ ਦਾ ਖ਼ਤਰਾ ਹੈ ਕਿ ਕਿਤੇ ਵ੍ਹਟਸਐਪ ਉੱਤੇ ਸ਼ੇਅਰ ਕੀਤਾ ਗਿਆ ਸਾਡਾ ਡਾਟਾ ਲੀਕ ਨਾ ਹੋ ਜਾਵੇ ਜਾਂ ਉਸ ਦਾ ਕੋਈ ਲਤ ਇਸਤੇਮਲ ਨਾ ਕਰ ਲਵੇ। ਭਾਵੇਂ ਕੰਪਨੀ ਨੇ ਯੂਜ਼ਰਜ਼ ਨੂੰ ਇਸ ਮਾਮਲੇ ’ਚ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: PBKS vs DC: ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904