Assembly Election Result 2021: ਦੇਸ਼ ਦੇ ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ (Assembly Election Result 2021) ਆ ਰਹੇ ਹਨ। ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਬੰਗਾਲ ’ਚ 8 ਗੇੜਾਂ ਵਿੱਚ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਸਨ। ਉੱਧਰ ਆਸਾਮ ’ਚ ਤਿੰਨ ਗੇੜਾਂ ’ਚ ਵੋਟਿੰਗ ਹੋਈ ਸੀ। ਇਸ ਤੋਂ ਇਲਾਵਾ ਪੁੱਡੂਚੇਰੀ, ਕੇਰਲ ਤੇ ਤਾਮਿਲ ਨਾਡੂ ’ਚ ਸਿੰਗਲ ਫ਼ੇਜ਼ ਵਿੱਚ ਵੋਟਿੰਗ ਹੋਈ ਸੀ।
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਅੱਜ ਲੋਕਾਂ ਦੀ ਜਾਨ ਬਚਾਉਣ ਤੋਂ ਵੱਧ ਕਿਸੇ ਵੀ ਹੋਰ ਚੀਜ਼ ਦਾ ਕੋਈ ਅਰਥ ਨਹੀਂ ਹੈ। ਕਪਿਲ ਸਿੱਬਲ ਨੇ ਲਿਖਿਆ: ‘ਅੱਜ ਚੋਣ ਨਤੀਜਿਆਂ ਵਾਲੇ ਦਿਨ ਕੋਈ ਵੀ ਜਿੱਤੇ ਪਰ ਅਜਿਹੀ ਜਿੱਤ ਦਾ ਕੋਈ ਫ਼ਾਇਦਾ ਨਹੀਂ, ਜੋ ਇੰਨੇ ਨੁਕਸਾਨ ਤੋਂ ਬਾਅਦ ਮਿਲੇ। ਅੱਜ ਲੋਕਾਂ ਦੀ ਜਾਨ ਬਚਾਉਣ ਦਾ ਅਰਥ ਹੈ।’
ਦਰਅਸਲ, ਦੇਸ਼ ਵਿੱਚ ਇਹ ਚੋਣਾਂ ਅਜਿਹੇ ਵੇਲੇ ਹੋਈਆਂ ਹਨ, ਜਦੋਂ ਕੋਰੋਨਾ ਸੰਕਟ ਇੱਥੇ ਆਪਣੇ ਸਿਖ਼ਰਾਂ ’ਤੇ ਹੈ। ਲੋਕ ਆਕਸੀਜਨ ਤੇ ਹਸਪਤਾਲਾਂ ਵਿੱਚ ICU ਬੈੱਡ ਦੀ ਭਾਲ ਵਿੱਚ ਦਰ-ਦਰ ਭਟਕ ਰਹੇ ਹਨ। ਹਰ ਰੋਜ਼ ਨਵੇਂ ਮਾਮਲਿਆਂ ਤੇ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਭਾਵੇਂ ਸਰਕਾਰ ਇਸ ਸਥਿਤੀ ਨਾਲ ਨਿਪਟਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਵਿਰੋਧੀ ਧਿਰ ਲਗਾਤਾਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹ ਰਹੀ ਹੈ।
ਚੋਣਾਂ ਵਾਲੇ ਪੰਜ ਰਾਜਾਂ ਵਿੱਚ ਕੋਰੋਨਾ ਸਥਿਤੀ
ਪੱਛਮੀ ਬੰਗਾਲ ’ਚ ਕੋਰੋਨਾ ਦੇ ਅੰਕੜੇ ਰੋਜ਼ਾਨਾ ਡਰਾਉਣੇ ਰੂਪ ਵਿੱਚ ਸਾਹਮਣੇ ਆ ਰਹੇ ਹਨ। ਬੀਤੇ 24 ਘੰਟਿਆਂ ਦੀ ਗੱਲ ਕਰੀਏ, ਤਾਂ ਪੱਛਮੀ ਬੰਗਾਲ ਵਿੱਚ ਕੁੱਲ 17,411 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 96 ਦਰਜ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਵਿੱਚ ਹੁਣ ਤੱਕ ਕੁੱਲ 8,28,366 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਮਰਨ ਵਾਲਿਆਂ ਦਾ ਅੰਕੜਾ 11,344 ਤੱਕ ਪੁੱਜ ਚੁੱਕਾ ਹੈ।
ਆਸਾਮ ’ਚ ਬੀਤੇ 24 ਘੰਟਿਆਂ ਦੌਰਾਨ 3,197 ਮਾਮਲੇ ਸਾਹਮਣੇ ਆਏ ਹਨ, ਜਦ ਕਿ 26 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕੇਰਲ ਦੀ ਗੱਲ ਕਰੀਏ, ਤਾਂ ਇੱਥੇ ਕੋਰੋਨਾ ਦੇ ਅੰਕੜੇ ਡਰਾਉਣੇ ਹਨ। ਬੀਤੇ 24 ਘੰਟਿਟਾਂ ’ਚ ਕੇਰਲ ਕੋਰੋਨਾ ਦੇ 37,199 ਨਵੇਂ ਮਾਮਲੇ ਦਰਜ ਕਰ ਚੁੱਕਾ ਹੈ ਅਤੇ 49 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਤਾਮਿਲ ਨਾਡੂ ਦਾ ਹਾਲ ਵੀ ਮਾੜਾ ਹੈ ਪਰ ਵਿਧਾਨ ਸਭਾ ਚੋਣਾਂ ਨੇ ਇੱਥੇ ਵੀ ਲਾਗ ਨੂੰ ਢਕ ਦਿੱਤਾ ਹੈ। ਬੀਤੇ 24 ਘੰਟਿਆਂ ਦੌਰਾਨ ਤਾਮਿਲ ਨਾਡੂ ’ਚ ਕੁੱਲ 18,692 ਨਵੇਂ ਮਾਮਲੇ ਦਰਜ ਕਰ ਚੁਕਾ ਹੈ ਅਤੇ 113 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਬੀਤੇ 24 ਘੰਟਿਆਂ ਦੌਰਾਨ 1,195 ਮਾਮਾਮਲੇ ਦਰਜ ਕੀਤੇ ਗਏ ਅਤੇ 12 ਵਿਅਕਤੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: West Bengal Election Results ਪੱਛਮੀ ਬੰਗਾਲ 'ਚ ਤ੍ਰਿਮਮੂਲ ਕਾਂਗਰਸ ਦੀ ਝੰਡੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904