ਧਵਲ ਕੁਲਕਰਣੀ ਦੀ ਮਹਿੰਗੀ ਸ਼ੁਰੂਆਤ
ਸੀਰੀਜ਼ 'ਚ 2-1 ਦੀ ਲੀਡ ਹਾਸਿਲ ਕਰ ਚੁੱਕੀ ਟੀਮ ਇੰਡੀਆ ਨੇ ਇਸ ਮੈਚ 'ਚ ਜਸਪ੍ਰੀਤ ਭੁਮਰਾ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ। ਜਸਪ੍ਰੀਤ ਭੁਮਰਾ ਦੀ ਜਗ੍ਹਾ ਧਵਲ ਕੁਲਕਰਣੀ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਵਨਡੇ 'ਚ ਤੇਜ਼ ਗੇਂਦਬਾਜ਼ ਧਵਲ ਕੁਲਕਰਣੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਿਲ ਕਰ ਲਿਆ ਗਿਆ ਹੈ।
ਹਾਲਾਂਕਿ ਨਵੀਂ ਗੇਂਦ ਨਾਲ ਧਵਲ ਕਾਫੀ ਮਹਿੰਗੇ ਸਾਬਿਤ ਹੋਏ ਅਤੇ ਆਪਣੇ ਪਹਿਲੇ ਸਪੈਲ 'ਚ ਧਵਲ ਕੁਲਕਰਣੀ ਨੇ 4 ਓਵਰਾਂ 'ਚ 37 ਰਨ ਲੁਟਾ ਦਿੱਤੇ।
ਬੱਲੇਬਾਜ਼ਾਂ ਲਈ ਚੰਗੀ ਸਾਬਿਤ ਹੋ ਰਹੀ ਵਿਕਟ 'ਤੇ ਧਵਲ ਕੁਲਕਰਣੀ ਨੇ ਗੇਂਦਬਾਜ਼ੀ 'ਚ ਉਮੇਸ਼ ਯਾਦਵ ਨਾਲ ਨਵੀਂ ਗੇਂਦ ਸਾਂਝੀ ਕੀਤੀ।
ਦੋਨੇ ਹੀ ਗੇਂਦਬਾਜ਼ ਸ਼ੁਰੂਆਤੀ ਓਵਰਾਂ 'ਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਕੰਟਰੋਲ 'ਚ ਰੱਖਣ 'ਚ ਨਾਕਾਮ ਰਹੇ।
ਪਰ ਧਵਲ ਕੁਲਕਰਣੀ ਦੀ ਗੇਂਦਬਾਜ਼ੀ ਕੀਵੀ ਬੱਲੇਬਾਜ਼ਾਂ ਨੂੰ ਜਾਦਾ ਪਸੰਦ ਆਈ ਅਤੇ ਲੈਥਮ ਅਤੇ ਗਪਟਿਲ ਨੇ ਕੁਲਕਰਣੀ ਖਿਲਾਫ ਆਸਾਨੀ ਨਾਲ ਰਨ ਬਣਾਏ। ਧਵਲ ਕੁਲਕਰਣੀ ਨੂੰ 4 ਓਵਰਾਂ 'ਚ 6 ਚੌਕੇ ਲੱਗੇ।
ਕਪਤਾਨ ਧੋਨੀ ਦੇ ਹੋਮਗਰਾਉਂਡ 'ਤੇ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਚੌਥੇ ਮੈਚ 'ਚ ਧਵਲ ਕੁਲਕਰਣੀ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।