ਧੋਨੀ ਦੇ ਸੈਂਕੜੇ ਆਸਰੇ ਝਾਰਖੰਡ ਦੀ ਵੱਡੀ ਜਿੱਤ
ਧੋਨੀ ਨੇ ਅਜਿਹਾ ਧਮਾਕਾ ਕੀਤਾ ਕਿ ਕੋਲਕਾਤਾ ਦੇ ਈਡਨ ਗਾਰਡਨਸ ਦੇ ਮੈਦਾਨ 'ਤੇ ਚੌਕੇ-ਛੱਕਿਆਂ ਦੀ ਵਰਖਾ ਹੋਣ ਲੱਗੀ। ਧੋਨੀ ਨੇ ਝਾਰਖੰਡ ਨੂੰ ਮੁਸ਼ਕਿਲ ਸਥਿਤੀ ਚੋਂ ਕੱਡ ਜਿੱਤ ਹਾਸਿਲ ਕਰਵਾਈ।
ਮਹੇਂਦਰ ਸਿੰਘ ਧੋਨੀ ਨੂੰ IPL 'ਚ ਪੁਣੇ ਦੀ ਕਪਤਾਨੀ ਤੋਂ ਹਟਾਏ ਜਾਣ ਪਿੱਛੋਂ ਲਗਾਤਾਰ ਚਰਚਾ ਹੋ ਰਹੀ ਸੀ। ਪਰ ਇਸ ਚਰਚਾ 'ਤੇ ਐਤਵਾਰ ਨੂੰ ਧੋਨੀ ਨੇ ਫੁੱਲ-ਸਟਾਪ ਲਗਾ ਦਿੱਤਾ।
ਧੋਨੀ ਝਾਰਖੰਡ ਦੀ ਪਾਰੀ ਦੀ ਆਖਰੀ ਗੇਂਦ 'ਤੇ 129 ਰਨ ਬਣਾ ਕੇ ਆਊਟ ਹੋਏ।
ਇਸ ਮੈਚ 'ਚ ਝਾਰਖੰਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 57 ਰਨ 'ਤੇ 6 ਵਿਕਟ ਗਵਾ ਬੈਠੀ ਸੀ। ਪਰ ਫਿਰ ਮਹੇਂਦਰ ਸਿੰਘ ਧੋਨੀ ਮੈਦਾਨ 'ਤੇ ਟਿਕ ਗਏ। ਧੋਨੀ ਨੇ 107 ਗੇਂਦਾਂ 'ਤੇ 129 ਰਨ ਦੀ ਪਾਰੀ ਖੇਡੀ।
ਨਦੀਮ ਨੇ 53 ਰਨ ਦੀ ਪਾਰੀ ਖੇਡੀ।
ਧੋਨੀ ਦੀ ਪਾਰੀ 'ਚ 10 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਧੋਨੀ ਨੇ ਸ਼ਾਹਬਾਜ਼ ਨਦੀਮ ਨਾਲ ਮਿਲਕੇ 7ਵੇਂ ਵਿਕਟ ਲਈ 151 ਰਨ ਦੀ ਪਾਰਟਨਰਸ਼ਿਪ ਕੀਤੀ।
ਜਵਾਬ 'ਚ ਛੱਤੀਸਗੜ ਦੀ ਟੀਮ 165 ਰਨ 'ਤੇ ਆਲ ਆਊਟ ਹੋ ਗਈ।
ਝਾਰਖੰਡ ਦੀ ਟੀਮ ਨੇ ਮੈਚ 78 ਰਨ ਨਾਲ ਆਪਣੇ ਨਾਮ ਕਰ ਲਿਆ।