Neeraj Chopra Wins Diamond League 2022: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਡਾਇਮੰਡ ਲੀਗ 2022 ਦਾ ਫਾਈਨਲ ਖਿਤਾਬ ਵੀ ਜਿੱਤਿਆ ਹੈ। ਉਨ੍ਹਾਂ ਨੇ ਫਾਈਨਲ ਵਿੱਚ 88.44 ਮੀਟਰ ਦਾ ਸਰਵੋਤਮ ਥਰੋਅ ਸੁੱਟ ਕੇ ਇਹ ਖ਼ਿਤਾਬ ਜਿੱਤਿਆ। ਇਹ ਪਹਿਲੀ ਵਾਰ ਹੈ ਜਦੋਂ ਡਾਇਮੰਡ ਲੀਗ ਦਾ ਖਿਤਾਬ ਕਿਸੇ ਭਾਰਤੀ ਖਿਡਾਰੀ ਦੇ ਨਾਂ ਹੋਇਆ ਹੈ।
ਨੀਰਜ ਡਾਇਮੰਡ ਲੀਗ ਵਿੱਚ 2017 ਅਤੇ 2018 ਦੇ ਫਾਈਨਲ ਵਿੱਚ ਵੀ ਪਹੁੰਚਿਆ ਸੀ। ਉਹ ਕ੍ਰਮਵਾਰ ਸੱਤਵੇਂ ਅਤੇ ਚੌਥੇ ਸਥਾਨ 'ਤੇ ਰਹੇ ਸਨ ਪਰ ਇਸ ਵਾਰ ਨੀਰਜ ਚੋਪੜਾ ਨੇ ਇਤਿਹਾਸ ਰਚਦਿਆਂ ਇਹ ਮਾਣਮੱਤਾ ਖਿਤਾਬ ਜਿੱਤ ਲਿਆ ਹੈ।
88.44 ਮੀਟਰ ਜੈਵਲਿਨ ਥਰੋਅ ਸੁੱਟ ਕੇ ਜਿੱਤਿਆ ਖਿਤਾਬ
ਨੀਰਜ ਨੇ ਜ਼ਿਊਰਿਖ ਵਿੱਚ ਆਯੋਜਿਤ ਡਾਇਮੰਡ ਲੀਗ 2022 ਦੇ ਫਾਈਨਲ ਵਿੱਚ ਖਰਾਬ ਸ਼ੁਰੂਆਤ ਕੀਤੀ, 2021 ਵਿੱਚ ਓਲੰਪਿਕ ਸੋਨ, 2018 ਵਿੱਚ ਏਸ਼ੀਆਈ ਖੇਡਾਂ ਵਿੱਚ ਸੋਨ, 2018 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ, 2022 ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਦਾ ਪਹਿਲਾ ਥਰੋਅ ਫਾਊਲ ਸੀ। ਹਾਲਾਂਕਿ ਉਨ੍ਹਾਂ ਨੇ ਆਪਣੇ ਦੂਜੇ ਥਰੋਅ 'ਚ 88.44 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇਤਿਹਾਸ ਰਚ ਦਿੱਤਾ ਅਤੇ ਸਾਰੇ ਖਿਡਾਰੀਆਂ 'ਤੇ ਲੀਡ ਲੈ ਲਈ। ਕੋਈ ਵੀ ਖਿਡਾਰੀ ਆਪਣੀ ਦੂਰੀ ਨੂੰ ਹਰਾ ਨਹੀਂ ਸਕਿਆ। ਇਸ ਤੋਂ ਬਾਅਦ ਨੀਰਜ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 88.00 ਮੀਟਰ, ਚੌਥੀ ਕੋਸ਼ਿਸ਼ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਦੀ ਦੂਰੀ ਉੱਤੇ ਜੈਵਲਿਨ ਥਰੋਅ ਸੁੱਟਿਆ।
ਨੀਰਜ ਤੋਂ ਬਾਅਦ ਚੈੱਕ ਗਣਰਾਜ ਦੇ ਜੈਕਬ ਵੈਡਲੇਟ ਨੇ 86.94 ਮੀਟਰ ਦੀ ਸਰਬੋਤਮ ਥਰੋਅ ਨਾਲ ਅਤੇ ਜਰਮਨੀ ਦੇ ਜੂਲੀਅਨ ਵੇਬਰ 83.73 ਮੀਟਰ ਦੇ ਸਰਬੋਤਮ ਥਰੋਅ ਨਾਲ ਤੀਜੇ ਨੰਬਰ 'ਤੇ ਰਹੇ। ਨੀਰਜ ਚੋਪੜਾ ਨੇ ਭਾਰਤ ਲਈ 2021 ਵਿੱਚ ਓਲੰਪਿਕ ਗੋਲਡ, 2018 ਵਿੱਚ ਏਸ਼ੀਅਨ ਖੇਡਾਂ ਵਿੱਚ ਸੋਨ, ਰਾਸ਼ਟਰਮੰਡਲ ਖੇਡਾਂ 2018 ਵਿੱਚ ਸੋਨ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹਨਾਂ ਨੇ ਕਈ ਵਾਰ ਦੱਸਿਆ ਸੀ ਕਿ ਉਹਨਾਂ ਦਾ ਡਾਇਮੰਡ ਲੀਗ ਜਿੱਤਣਾ ਇੱਕ ਸੁਪਨਾ ਸੀ। ਨੀਰਜ ਨੇ ਇਸ ਖਿਤਾਬ 'ਤੇ ਕਬਜ਼ਾ ਕਰਕੇ ਆਪਣਾ ਸੁਪਨਾ ਪੂਰਾ ਕੀਤਾ ਹੈ।