Queen Elizabeth Death: ਲਗਭਗ 7 ਦਹਾਕਿਆਂ ਤੱਕ ਬ੍ਰਿਟੇਨ 'ਤੇ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਦੂਜੀ ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਨ੍ਹਾਂ ਨੇ 96 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮਹਾਰਾਣੀ ਦਾ ਨਾਂ ਦੁਨੀਆ ਦੀਆਂ ਮਹਾਨ ਹਸਤੀਆਂ ਵਿਚ ਸ਼ਾਮਲ ਸੀ। ਦੂਜੇ ਪਾਸੇ ਜੇ ਮਹਾਰਾਣੀ ਐਲਿਜ਼ਾਬੈਥ-2 ਦੀ ਭਾਰਤ ਫੇਰੀ ਦੀ ਗੱਲ ਕਰੀਏ ਤਾਂ ਮਹਾਰਾਣੀ ਨੇ ਆਪਣੀ ਆਖਰੀ ਫੇਰੀ 1997 ਵਿੱਚ ਕੀਤੀ ਸੀ। ਇਸ ਦੌਰੇ 'ਤੇ ਮਹਾਰਾਣੀ ਆਪਣੇ ਪਤੀ ਪ੍ਰਿੰਸ ਫਿਲਿਪ ਨਾਲ ਭਾਰਤ ਪਹੁੰਚੀ ਸੀ।
ਹਰਿਮੰਦਰ ਸਾਹਿਬ ਵਿੱਚ ਟੇਕਿਆ ਮੱਥਾ
ਇਸ ਦੌਰਾਨ ਬ੍ਰਿਟਿਸ਼ ਮਹਾਰਾਣੀ ਨੇ ਕਈ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਸੀ। ਉਹ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਗਏ ਅਤੇ ਉਥੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਜਲਿਆਂਵਾਲਾ ਬਾਗ ਜਾ ਕੇ ਵੀ ਸ਼ਰਧਾਂਜਲੀ ਭੇਟ ਕੀਤੀ। ਮਹਾਰਾਣੀ ਅਜਿਹਾ ਕਰਨ ਵਾਲੀ ਪਹਿਲੀ ਬ੍ਰਿਟਿਸ਼ ਰਾਜ ਦੀ ਮੁਖੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਭਾਰਤ ਦੀ ਆਖਰੀ ਫੇਰੀ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਸੀ। ਇਸ ਦੌਰਾਨ ਉਨ੍ਹਾਂ ਪਹਿਲੀ ਵਾਰ ਬਸਤੀਵਾਦੀ ਇਤਿਹਾਸ ਦੇ ਕਠੋਰ ਦੌਰ ਦਾ ਜ਼ਿਕਰ ਕੀਤਾ। ਉਸਨੇ ਕਿਹਾ ਸੀ, “ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਸਾਡੇ ਅਤੀਤ ਵਿੱਚ ਕੁਝ ਭਿਆਨਕ ਘਟਨਾਵਾਂ ਵਾਪਰੀਆਂ ਹਨ। ਜਲ੍ਹਿਆਂਵਾਲਾ ਬਾਗ ਇੱਕ ਦੁਖਦਾਈ ਉਦਾਹਰਣ ਹੈ।
96 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। 96 ਸਾਲਾ ਮਹਾਰਾਣੀ ਨੇ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਆਖਰੀ ਸਾਹ ਲਿਆ। ਇਸ ਦੌਰਾਨ ਮਹਾਰਾਣੀ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਸਮੇਤ ਸ਼ਾਹੀ ਪਰਿਵਾਰ ਦੇ ਕਈ ਮੈਂਬਰ ਉੱਥੇ ਮੌਜੂਦ ਸਨ। ਦੋ ਦਿਨ ਪਹਿਲਾਂ ਮਹਾਰਾਣੀ ਐਲਿਜ਼ਾਬੇਥ-2 ਦੀ ਤਸਵੀਰ ਸਾਹਮਣੇ ਆਈ ਸੀ। ਜਦੋਂ ਲਿਜ਼ ਟਰਸ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਸ਼ਾਹੀ ਪਰਿਵਾਰ ਦੇ ਟਵਿੱਟਰ ਤੋਂ ਦੱਸਿਆ ਗਿਆ ਕਿ ਮਹਾਰਾਣੀ ਦਾ ਅੱਜ ਦੁਪਹਿਰ ਬਾਲਮੋਰਲ 'ਚ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। The King and the Queen Consort ਅੱਜ ਸ਼ਾਮ ਬਾਲਮੋਰਲ ਵਿਚ ਰਹਿਣਗੇ ਅਤੇ ਕੱਲ੍ਹ ਲੰਡਨ ਪਰਤਣਗੇ।