Disney Hotstar New Viewership Record During India-Pak Match: ਸ਼ਨੀਵਾਰ ਯਾਨਿ 14 ਅਕਤੂਬਰ ਨੂੰ ਵਰਲਡ ਕੱਪ ਦਾ ਸਭ ਤੋਂ ਇਤਿਹਾਸਕ ਮੁਕਾਬਲਾ ਦੇਖਣ ਨੂੰ ਮਿਿਲਿਆ। ਇਸ ਮਹਾਂਮੁਕਾਬਲੇ 'ਚ ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਦਾ ਟਾਰਗੈੱਟ ਦਿੱਤਾ ਸੀ, ਜਿਸ ਨੂੰ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਨਾਲ ਲਗਭਗ 30 ਓਵਰਾਂ 'ਚ ਹੀ ਪੂਰਾ ਕਰ ਦਿੱਤਾ। ਇਸ ਤਰ੍ਹਾਂ ਭਾਰਤ ਨੇ ਇਹ ਮਹਾਂਮੁਕਾਬਲਾ 7 ਵਿਕਟਾਂ ਨਾਲ ਜਿੱਤਿਆ। ਇਸ ਦਰਮਿਆਨ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਨੇ ਵੀ ਨਵਾਂ ਇਤਿਹਾਸ ਰਚ ਦਿੱਤਾ।


ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਵਰਲਡ ਕੱਪ ਮੈਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਫਰੀ ਦੇਖੇ ਜਾ ਸਕਦੇ ਹਨ। ਅਪਡੇਟ ਇਹ ਹੈ ਕਿ ਇੰਡੀਆ ਪਾਕਿਸਤਾਨ ਮੈਚ ਦੌਰਾਨ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਾਢੇ 3 ਕਰੋੜ ਲੋਕਾਂ ਨੇ ਫਰੀ ਮੈਚ ਦਾ ਮਜ਼ਾ ਲਿਆ। ਇਸ ਤਰ੍ਹਾਂ ਓਟੀਟੀ ਪਲੇਟਫਾਰਮ ਨੇ ਨਵਾਂ ਰਿਕਾਰਡ ਬਣਾ ਲਿਆ। ਅੱਜ ਤੱਕ ਕਿਸੇ ਵੀ ਓਟੀਟੀ ਪਲੇਟਫਾਰਮ ਨੂੰ ਇੰਨੀਂ ਜ਼ਿਆਦਾ ਗਿਣਤੀ 'ਚ ਲੋਕਾਂ ਨੇ ਨਹੀਂ ਦੇਖਿਆ ਹੈ, ਇਹ ਆਪਣੇ ਆਪ 'ਚ ਬਹੁਤ ਵੱਡਾ ਰਿਕਾਰਡ ਹੈ। ਇਸ ਨੂੰ ਦੇਖ ਕੇ ਇਹ ਵੀ ਪਤਾ ਲੱਗਦਾ ਹੈ ਕਿ ਲੋਕਾਂ ਦੇ ਸਿਰ 'ਤੇ ਵਰਲਡ ਕੱਪ ਖਾਸ ਕਰਕੇ ਇੰਡੀਆ ਪਾਕਿਸਤਾਨ ਮੈਚ ਦਾ ਖੁਮਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। 


ਇਸ ਦੇ ਨਾਲ ਨਾਲ ਅੰਕੜੇ ਇਹ ਵੀ ਦੱਸਦੇ ਹਨ ਕਿ ਡਿਜ਼ਨੀ ਹੌਟਸਟਾਰ ਨੇ ਇੰਡੀਆ ਪਾਕਿਸਤਾਨ ਮੈਚ ਦੌਰਾਨ ਆਪਣਾ ਹੀ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡ ਆਈਪੀਐਲ ਮੈਚ ਦੌਰਾਨ ਬਣਿਆ ਸੀ। ਜਦੋਂ ਚੇਨਈ ਸੁਪਰਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਫਾਈਨਲ ਆਈਪੀਐਲ ਮੈਚ ਨੂੰ 3.2 ਕਰੋੜ ਲੋਕਾਂ ਨੇ ਦੇਖਿਆ ਸੀ। ਜਦਕਿ ਵਰਲਡ ਕੱਪ ਦੌਰਾਨ ਇੰਡੀਆ ਪਾਕਿਸਤਾਨ ਮੈਚ ਨੂੰ 3.5 ਯਾਨਿ ਸਾਢੇ 3 ਕਰੋੜ ਲੋਕਾਂ ਨੇ ਦੇਖਿਆ।


ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਇੰਡੀਆ-ਪਾਕਿ ਮੈਚ ਦਾ ਖੁਮਾਰ
ਰਿਪੋਰਟ ਮੁਤਾਬਕ ਡਿਜ਼ਨੀ ਹੌਟਸਟਾਰ ਤੋਂ ਇਲਾਵਾ ਇਸ ਮੈਚ ਨੂੰ ਟੀਵੀ ਚੈਨਲ ਸਟਾਰ ਸਪੋਰਟਸ ਨੈੱਟਵਰਕ 'ਤੇ ਵੀ ਟੈਲੀਕਾਸਟ ਕੀਤਾ ਗਿਆ ਸੀ (ਜਿਸ 'ਤੇ ਡਿਜ਼ਨੀ ਹੌਟਸਟਾਰ ਦਾ ਹੀ ਅਧਿਕਾਰ ਹੈ)। ਇੱਥੇ ਵੀ ਕਰੋੜਾਂ ਲੋਕਾਂ ਨੇ ਲਾਈਵ ਮੈਚ ਦਾ ਮੁਫਤ 'ਚ ਅਨੰਦ ਮਾਣਿਆ। ਇਸ ਤੋਂ ਇਲਾਵਾ ਮੈਚ ਨੂੰ ਸਿਨੇਮਾਘਰਾਂ 'ਚ ਵੀ ਦਿਖਾਇਆ ਗਿਆ ਸੀ। ਜਿਸ ਦੀਆਂ ਸਾਰੀਆਂ ਹੀ ਟਿਕਟਾਂ ਵਿਕ ਗਈਆਂ। ਇਹ ਸਾਰੇ ਅੰਕੜੇ ਦੱਸਦੇ ਹਨ ਕਿ ਲੋਕਾਂ ਦੇ ਸਿਰ 'ਤੇ ਵਰਲਡ ਕੱਪ ਦੀ ਕਿੰਨੀ ਦੀਵਾਨਗੀ ਹੈ।