ਬੇਹਦ ਖੂਬਸੂਰਤ ਦਿਖਣ ਵਾਲੀ ਇਹ ਖਿਡਾਰਨ ਹੈ ਐਨਾ ਕੌਰਨਿਕੋਵਾ। ਐਨਾ ਕੌਰਨਿਕੋਵਾ ਨੇ ਟੈਨਿਸ ਖੇਡਦਿਆਂ ਮੈਦਾਨ ਤੇ ਓਹ ਬੁਲੰਦੀਆਂ ਹਾਸਿਲ ਨਹੀਂ ਕੀਤੀਆਂ ਸਨ, ਜੋ ਮੈਦਾਨ ਤੋਂ ਬਾਹਰ ਹਾਸਿਲ ਕੀਤੀਆਂ। 

 

 
 
  
  

 

ਸਾਲ 1981 'ਚ ਰੂਸ 'ਚ ਜਨਮੀ ਐਨਾ ਕੌਰਨਿਕੋਵਾ ਨੇ ਸਾਲ 1995 'ਚ ਟੈਨਿਸ ਦੀ ਵੱਡੀ ਸਟੇਜ ਤੇ ਪੈਰ ਧਰਿਆ। ਇਸ ਖਿਡਾਰਨ ਨੇ ਸ਼ੁਰੂਆਤੀ ਦਿਨਾਂ 'ਚ ਹੀ ਦਰਸ਼ਕਾਂ ਦੇ ਦਿਲ ਜਿੱਤ ਲਏ। ਖਾਸ ਗੱਲ ਇਹ ਸੀ ਕਿ ਕੌਰਨਿਕੋਵਾ ਨੇ ਦਰਸ਼ਕਾਂ ਦੇ ਦਿਲਾਂ ਤੇ ਕਾਬੂ ਧਮਾਕੇਦਾਰ ਖੇਡ ਨਾਲ ਨਹੀਂ, ਸਗੋਂ ਆਪਣੀ ਖੂਬਸੂਰਤੀ ਨਾਲ ਕੀਤਾ। 

 

  
  

 

ਐਨਾ ਕੌਰਨਿਕੋਵਾ ਨੇ ਆਪਣੇ ਕਰਿਅਰ ਦੌਰਾਨ ਕਦੇ ਵੀ ਸਿੰਗਲਸ ਕੈਟੇਗਰੀ 'ਚ ਗ੍ਰੈਂਡ ਸਲੈਮ ਖਿਤਾਬ ਹਾਸਿਲ ਨਹੀਂ ਕੀਤਾ। ਹਾਲਾਂਕਿ ਡਬਲਸ ਮੁਕਾਬਲੇ ਖੇਡਦੇ ਹੋਏ ਐਨਾ ਕੌਰਨਿਕੋਵਾ ਨੇ ਮਾਰਟੀਨਾ ਹਿੰਗਿਸ ਨਾਲ ਮਿਲਕੇ ਕਈ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ।ਮਾਰਟੀਨਾ ਅਤੇ ਐਨਾ ਦੀ ਜੋੜੀ ਨੂੰ 'ਸਪਾਇਸ ਗਰਲਸ' ਦਾ ਖਿਤਾਬ ਮਿਲਿਆ ਹੋਇਆ ਸੀ। 

 

  
  

 

ਕੌਰਨਿਕੋਵਾ ਨੂੰ 21 ਸਾਲ ਦੀ ਉਮਰ 'ਚ ਹੀ ਪਿਠ 'ਚ ਸੱਟ ਲੱਗਣ ਕਾਰਨ ਟੈਨਿਸ ਦੀ ਖੇਡ ਛੱਡਣੀ ਪਈ। ਪਰ ਇਸ ਖਿਡਾਰਨ ਨੇ ਹਾਰ ਨਹੀਂ ਮੰਨੀ। ਟੈਨਿਸ ਛੱਡਣ ਤੋਂ ਬਾਅਦ ਐਨਾ ਕੌਰਨਿਕੋਵਾ ਨੇ ਮਾਡਲਿੰਗ ਦੀ ਦੁਨੀਆ 'ਚ ਪੈਰ ਧਰਿਆ। ਟੈਨਿਸ ਵਾਂਗ ਮਾਡਲਿੰਗ 'ਚ ਵੀ ਐਨਾ ਕੌਰਨਿਕੋਵਾ ਹਿਟ ਸਾਬਿਤ ਹੋਈ। 

 

  
  

 

ਮਾਡਲਿੰਗ ਕਰਦਿਆਂ ਹੀ ਐਨਾ ਦੀਆਂ ਨਜ਼ਦੀਕੀਆਂ ਮਸ਼ਹੂਰ ਗਾਇਕ ਐਨਰੀਕੇ ਇਗਲੈਸਿਆਸ ਨਾਲ ਹੋਈ। ਦੋਨਾ ਦੇ ਪਿਆਰ ਦੇ ਚਰਚੇ ਹਰ ਪਾਸੇ ਹੋਏ। ਫਿਲਹਾਲ ਐਨਾ ਅਤੇ ਐਨਰਿਕੇ ਅਲੱਗ-ਅਲੱਗ ਰਹਿੰਦੇ ਹਨ। ਐਨਾ ਕੌਰਨਿਕੋਵਾ ਸਮਾਜਸੇਵਾ ਵੀ ਕਰਦੀ ਹੈ ਅਤੇ ਕਈ ਚੈਰਿਟੀਜ ਨਾਲ ਮਿਲਕੇ ਸਮਾਜਸੁਧਾਰ 'ਚ ਵੀ ਯੋਗਦਾਨ ਪਾਉਂਦੀ ਹੈ। 

 

ਜਨਮ - 7 ਜੂਨ 1981 

ਦੇਸ਼ - ਰੂਸ 

ਕੱਦ - 5' 8" 

ਟੈਨਿਸ ਕਰਿਅਰ - 1995-2007 

ਕਰਿਅਰ ਰਿਕਾਰਡ - 209 ਜਿੱਤਾਂ, 129 ਹਾਰਾਂ 

ਡਬਲਸ ਕਰਿਅਰ ਰਿਕਾਰਡ - 200 ਜਿੱਤਾਂ, 71 ਹਾਰਾਂ 

ਬੈਸਟ ਰੈਂਕਿੰਗ - ਵਿਸ਼ਵ ਨੰਬਰ 8 

ਬਤੌਰ ਮਾਡਲ ਤੇ ਅਦਾਕਾਰਾ ਵੀ ਕੰਮ ਕੀਤਾ