ਯੋਗੇਸ਼ਵਰ ਦੀ ਹਾਰ ਨਾਲ ਮਿਸ਼ਨ ਰੀਓ ਦਾ ਅੰਤ
ਇਸ ਹਰ ਦੇ ਨਾਲ ਹੀ ਭਾਰਤ ਦਾ ਮਿਸ਼ਨ ਰੀਓ ਵੀ ਖਤਮ ਹੋ ਗਿਆ ਹੈ। ਭਾਰਤ ਨੂੰ ਰੀਓ ਓਲੰਪਿਕਸ ''ਚ ਇੱਕ ਕਾਂਸੀ ਅਤੇ ਇੱਕ ਚਾਂਦੀ ਦਾ ਤਗਮਾ ਹਾਸਿਲ ਹੋਇਆ।
ਯੋਗੇਸ਼ਵਰ ਅੰਤ ਤਕ ਕੋਸ਼ਿਸ਼ਾਂ ਕਰਦੇ ਰਹੇ ਪਰ ਮੰਗੋਲੀਆ ਦੇ ਭਲਵਾਨ 'ਤੇ ਕਾਬੂ ਪਾਉਣ 'ਚ ਯੋਗੇਸ਼ਵਰ ਕਾਮਯਾਬ ਨਹੀਂ ਹੋ ਸਕੇ।
ਮੰਗੋਲੀਆ ਦੇ ਭਲਵਾਨ ਖਿਲਾਫ ਖੇਡੇ ਕੁਆਲੀਫਾਇੰਗ ਮੁਕਾਬਲੇ 'ਚ ਯੋਗੇਸ਼ਵਰ ਨੇ ਦਮਦਾਰ ਸ਼ੁਰੂਆਤ ਕੀਤੀ। ਪਰ ਮੰਗੋਲੀਆ ਦੇ ਗੈਨਜ਼ੋਰਿਜਿਨ ਮੰਦਾਖਨਾਰਨ ਨੇ ਦਮਦਾਰ ਡਿਫੈਂਸ ਕਰਦਿਆਂ ਯੋਗੇਸ਼ਵਰ ਨੂੰ ਲਗਾਤਾਰ ਅਟੈਕ ਦੇ ਬਾਵਜੂਦ ਅੰਕ ਜੁਟਾਉਣ ਦਾ ਮੌਕਾ ਨਹੀਂ ਦਿੱਤਾ।
ਪਹਿਲੇ ਰਾਊਂਡ ਤੋਂ ਬਾਅਦ ਮੰਗੋਲੀਆ ਦੇ ਭਲਵਾਨ ਕੋਲ 1-0 ਦੀ ਲੀਡ ਹਾਸਿਲ ਹੋ ਗਈ ਸੀ। ਦੂਜੇ ਰਾਊਂਡ 'ਚ ਯੋਗੇਸ਼ਵਰ ਨੇ ਹੋਰ ਵੀ ਐਗਰੈਸਿਵ ਹੋਕੇ ਖੇਡਣ ਦੀ ਕੋਸ਼ਿਸ਼ ਕੀਤੀ ਪਰ ਯੋਗੇਸ਼ਵਰ ਦੇ ਅਟੈਕ ਦਾ ਫਾਇਦਾ ਵੀ ਮੰਗੋਲੀਆ ਦੇ ਭਲਵਾਨ ਨੇ ਚੁੱਕਿਆ। ਮੰਗੋਲੀਆ ਦੇ ਭਲਵਾਨ ਨੇ 2 ਹੋਰ ਅੰਕ ਹਾਸਿਲ ਕਰ ਲਏ।
ਅੱਜ ਪੂਰਾ ਦੇਸ਼ ਯੋਗੇਸ਼ਵਰ ਦੇ ਮੁਕਾਬਲੇ 'ਤੇ ਨਜਰਾਂ ਟਿਕਾ ਕੇ ਬੈਠਾ ਸੀ। ਹਰ ਕੋਈ ਇਹੀ ਉਮੀਦ ਕਰ ਰਿਹਾ ਸੀ ਕਿ ਭਾਰਤ ਦਾ ਮਿਸ਼ਨ ਗੋਲਡ ਯੋਗੇਸ਼ਵਰ ਦੱਤ ਹੀ ਪੂਰਾ ਕਰੇਗਾ।
ਯੋਗੇਸ਼ਵਰ ਦੱਤ, ਭਾਰਤ ਲਈ ਲੰਡਨ ਓਲੰਪਿਕਸ ਦਾ ਹੀਰੋ ਰਿਹਾ ਇਹ ਭਲਵਾਨ ਰੀਓ 'ਚ ਦੇਸ਼ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ। ਯੋਗੇਸ਼ਵਰ ਦੱਤ ਰੀਓ ਓਲੰਪਿਕਸ ਦਾ ਪਹਿਲਾ ਮੁਕਾਬਲਾ ਹਾਰ ਕਰ ਖੇਡਾਂ 'ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ।