✕
  • ਹੋਮ

ਗੋਲਡ 'ਚ ਸੋਨਾ ਨਹੀਂ, ਸਿਲਵਰ 'ਚ ਚਾਂਦੀ ਨਹੀਂ, ਕੀ ਹੈ ਮੈਡਲਸ ਦੀ ਕੀਮਤ ?

ਏਬੀਪੀ ਸਾਂਝਾ   |  21 Aug 2016 03:31 PM (IST)
1

ਇਨ੍ਹਾਂ ਖਿਡਾਰਨਾਂ ਦੇ ਮੈਡਲ ਦੀ ਕੀਮਤ ਦੇਸ਼ ਤੇ ਦੇਸ਼ਵਾਸੀਆਂ ਲਈ ਅਨਮੋਲ ਹੈ ਪਰ ਕੀ ਤੁਹਾਨੂੰ ਓਲੰਪਿਕ ਮੈਡਲ ਦੀ ਕੀਮਤ ਪਤਾ ਹੈ ?

2

ਗੋਲਡ ਮੈਡਲ, ਸਿਲਵਰ ਮੈਡਲ ਤੇ ਬਰੌਂਜ਼ ਮੈਡਲ 'ਚ ਕਿੰਨਾ ਸੋਨਾ, ਚਾਂਦੀ ਤੇ ਕਾਪਰ ਹੁੰਦਾ ਹੈ, ਕੀ ਤੁਸੀਂ ਜਾਣਦੇ ਹੋ ?

3

ਬਰੌਂਜ਼ ਮੈਡਲ ਕਾਪਰ ਦਾ ਬਣਿਆ ਹੁੰਦਾ ਹੈ ਜੋ ਪਿਰੀਆਡਿਕ ਟੇਬਲ 'ਚ ਸਭ ਤੋਂ ਉੱਪਰ ਆਉਂਦਾ ਹੈ ਤੇ ਇਸੇ ਕਾਰਨ ਇਸ ਨੂੰ ਤੀਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਸਿਲਵਰ ਪਿਰੀਆਡਿਕ ਟੇਬਲ 'ਚ ਕਾਪਰ ਤੋਂ ਬਾਅਦ ਹੁੰਦਾ ਹੈ ਤੇ ਇਸੇ ਕਾਰਨ ਦੂਜੇ ਸਥਾਨ 'ਤੇ ਰਹਿਣ ਵਾਲੇ ਖਿਡਾਈ ਨੂੰ ਸਿਲਵਰ ਮੈਡਲ ਦਿੱਤਾ ਜਾਂਦਾ ਹੈ।

4

ਓਲੰਪਿਕ ਮੈਡਲ ਜਿੱਤਣ ਤੋਂ ਬਾਅਦ ਖਿਡਾਰੀ ਦੀ ਜਿੰਦਗੀ ਬਦਲ ਜਾਂਦੀ ਹੈ। ਰੀਓ ਓਲੰਪਿਕਸ 'ਚ ਭਾਰਤ ਦੀ 2 ਖਿਡਾਰਨਾਂ ਦਾ ਮੈਡਲ ਜਿੱਤਣ ਦਾ ਸੁਫਨਾ ਪੂਰਾ ਹੋਇਆ ਹੈ। ਸਾਕਸ਼ੀ ਮਲਿਕ ਨੇ ਕਾਂਸੀ ਦਾ ਤੇ ਪੀ.ਵੀ. ਸਿੰਧੂ ਨੇ ਚਾਂਦੀ ਦਾ ਤਗਮਾ ਦੇਸ਼ ਦੀ ਝੋਲੀ ਪਾਇਆ ਹੈ।

5

ਗੋਲਡ 'ਚ ਕਿੰਨਾ ਸੋਨਾ : ਗੋਲਡ - 1% ਸਿਲਵਰ - 92.5% ਕਾਪਰ - 6.5% ਕੀਮਤ - 564$ (ਲਗਭਗ 32,000 ਰੁਪਏ) ਜੇਕਰ ਗੋਲਡ ਮੈਡਲ 'ਚ ਸਿਰਫ ਗੋਲਡ ਹੀ ਵਰਤਿਆ ਜਾਂਦਾ ਤਾਂ ਇਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੋਣੀ ਸੀ, ਪਰ ਹੁਣ ਇਸ ਮੈਡਲ ਦੀ ਕੀਮਤ ਕਰੀਬ 32,000 ਰੁਪਏ ਬਣਦੀ ਹੈ। ਗੋਲਡ ਮੈਡਲ ਬਾਰੇ ਆਮ ਤੌਰ 'ਤੇ ਸੋਚਿਆ ਜਾਂਦਾ ਹੈ ਕਿ ਇਹ ਪੂਰਾ ਸੋਨੇ ਦਾ ਹੁੰਦਾ ਹੈ ਪਰ ਇਹ ਸੱਚ ਨਹੀਂ। ਗੋਲਡ ਮੈਡਲ 'ਚ ਸਿਰਫ 1% ਗੋਲਡ ਹੁੰਦਾ ਹੈ।

6

ਸਿਲਵਰ 'ਚ ਕਿੰਨੀ ਚਾਂਦੀ : ਸਿਲਵਰ - 92.5% ਕਾਪਰ - 7.5% ਕੀਮਤ - 330$ (ਲਗਭਗ 20,000 ਰੁਪਏ) ਜੇਕਰ ਗੋਲਡ ਮੈਡਲ ਪੂਰਾ ਗੋਲਡ ਦਾ ਨਹੀਂ ਹੁੰਦਾ ਤਾਂ ਸਿਲਵਰ ਮੈਡਲ ਪੂਰਾ ਸਿਲਵਰ ਦਾ ਨਹੀਂ ਹੁੰਦਾ। ਇਸ 'ਚ ਵੀ ਬਾਕੀ ਕੁਝ ਮੈਟੀਰੀਅਲ ਮਿਲੇ ਹੁੰਦੇ ਹਨ। ਹਾਲਾਂਕਿ ਇਸ 'ਚ ਚਾਂਦੀ ਦੀ ਮਾਤਰਾ ਕਾਫੀ ਜਾਦਾ ਹੁੰਦੀ ਹੈ। ਸਿਲਵਰ ਮੈਡਲ 'ਚ ਸਿਲਵਰ 92.5% ਹੁੰਦਾ ਹੈ। ਇਸ ਦੇ ਨਾਲ ਹੀ 7.5% ਕਾਪਰ ਵੀ ਮਿਲਾਇਆ ਜਾਂਦਾ ਹੈ।

7

ਕਾਪਰ 'ਚ ਕਿੰਨੀ ਕਾਂਸੀ : ਕਾਪਰ - 97% ਜਿੰਕ - 2.5% ਟਿਨ - 0.5% ਕੀਮਤ - 4.70$ (ਲਗਭਗ 350 ਰੁਪਏ) ਗੋਲਡ ਤੇ ਸਿਲਵਰ ਮੈਡਲਸ ਦੀ ਤੁਲਨਾ 'ਚ ਬਰੌਂਜ਼ ਮੈਡਲ ਕਾਫੀ ਸਸਤਾ ਹੁੰਦਾ ਹੈ। ਇਸ ਦੀ ਕੀਮਤ ਲਗਭਗ 350 ਰੁਪਏ ਦੀ ਹੈ। ਇਸ 'ਚ 97% ਕਾਪਰ ਹੁੰਦਾ ਹੈ।

8

9

ਓਲੰਪਿਕਸ, ਖੇਡਾਂ ਦਾ ਮਹਾਂਕੁੰਭ। ਓਲੰਪਿਕਸ, ਖਿਡਾਰੀਆਂ ਦਾ ਸੁਫਨਾ। ਓਲੰਪਿਕਸ, ਅਜਿਹਾ ਮੰਚ ਜਿੱਥੇ ਖੇਡਾਂ ਤੇ ਖਿਡਾਰੀਆਂ ਨੂੰ ਮਿਲਦੀ ਹੈ ਨਵੀਂ ਪਛਾਣ। ਹਰ ਖਿਡਾਰੀ ਦਾ ਸੁਫਨਾ ਹੁੰਦਾ ਹੈ ਕਿ ਓਹ ਓਲੰਪਿਕਸ ਖੇਡੇ ਤੇ ਓਲੰਪਿਕਸ 'ਚ ਮੈਡਲ ਜਿੱਤੇ।

10

ਗੋਲਡ ਇੱਕ ਦੁਰਲਭ ਤੱਤ ਹੈ ਤੇ ਇਸੇ ਕਾਰਨ ਪਹਿਲੇ ਸਥਾਨ 'ਤੇ ਰਹਿਣ ਵਾਲੇ ਖਿਡਾਰੀ ਨੂੰ ਗੋਲਡ ਮੈਡਲ ਦਿੱਤਾ ਜਾਂਦਾ ਹੈ। ਇਨ੍ਹਾਂ ਮੈਡਲਾਂ ਦੀਆਂ ਕੀਮਤਾਂ ਦਾ ਫਰਕ ਵੀ ਇਨ੍ਹਾਂ ਦੀ ਦੁਰਲਭਤਾ ਕਾਰਨ ਹੀ ਘੱਟ-ਵਧ ਹੈ। ਓਲੰਪਿਕਸ 'ਚ ਹਿੱਸਾ ਲੈਣ ਵਾਲੇ ਅਥਲੀਟਸ ਨੂੰ ਸਿਰਫ ਮੈਡਲ ਹੀ ਨਹੀਂ ਮਿਲਦੇ ਬਲਕਿ ਪਹਿਲੇ ਤੋਂ 8ਵੇਂ ਸਥਾਨ ਤਕ ਰਹਿਣ ਵਾਲੇ ਅਥਲੀਟਸ ਨੂੰ ਡਿਪਲੋਮਾਸ ਵੀ ਦਿੱਤੇ ਜਾਂਦੇ ਹਨ। ਬਾਕੀ ਦੇ ਪਾਰਟੀਸੀਪੈਂਟਸ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ।

11

  • ਹੋਮ
  • ਖੇਡਾਂ
  • ਗੋਲਡ 'ਚ ਸੋਨਾ ਨਹੀਂ, ਸਿਲਵਰ 'ਚ ਚਾਂਦੀ ਨਹੀਂ, ਕੀ ਹੈ ਮੈਡਲਸ ਦੀ ਕੀਮਤ ?
About us | Advertisement| Privacy policy
© Copyright@2026.ABP Network Private Limited. All rights reserved.