ਮੋਹਾਲੀ - ਟੀਮ ਇੰਡੀਆ ਨੇ ਮੋਹਾਲੀ ਟੈਸਟ ਦੇ ਦੂਜੇ ਦਿਨ ਦੀ ਖੇਡ ਦੇ ਸ਼ੁਰੂਆਤ 'ਚ ਹੀ ਇੰਗਲੈਂਡ ਦੀ ਟੀਮ ਨੂੰ ਪੈਵਲੀਅਨ ਭੇਜ ਦਿੱਤਾ। ਟੀਮ ਇੰਡੀਆ ਨੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਸਦਕਾ ਇੰਗਲੈਂਡ ਦੀ ਟੀਮ ਨੂੰ 283 ਰਨ 'ਤੇ ਆਲ ਆਊਟ ਕਰ ਦਿੱਤਾ। 

  

 

ਬੇਅਰਸਟੋ ਨੂੰ ਛੱਡ, ਬਾਕੀ ਬੱਲੇਬਾਜ ਫਲਾਪ 

 

ਇੰਗਲੈਂਡ ਦੇ ਲਈ ਜੌਨੀ ਬੇਅਰਸਟੋ ਨੇ 89 ਰਨ ਦੀ ਦਮਦਾਰ ਪਾਰੀ ਖੇਡੀ। ਪਰ ਬੇਅਰਸਟੋ ਨੂੰ ਛੱਡ ਬਾਕੀ ਦੇ ਬੱਲੇਬਾਜ ਫਲਾਪ ਸਾਬਿਤ ਹੋਏ। ਇੰਗਲੈਂਡ ਦੀ ਟੀਮ ਲਈ ਕਈ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ, ਪਰ ਇਹ ਬੱਲੇਬਾਜ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਕਪਤਾਨ ਕੁੱਕ (27), ਸਟੋਕਸ (29), ਬਟਲਰ (43) ਅਤੇ ਵੋਕਸ (25) ਨੇ ਇੰਗਲੈਂਡ ਲਈ ਉਮੀਦ ਜਗਾਈ ਪਰ ਕੁਝ ਦੇਰ ਮੈਦਾਨ 'ਤੇ ਟਿਕਣ ਤੋਂ ਬਾਅਦ ਇਹ ਬੱਲੇਬਾਜ ਆਊਟ ਹੋ ਗਏ। 

  

 

ਪੇਸ ਤੇ ਫਿਰਕੀ ਹਿਟ 

 

ਇੰਗਲੈਂਡ ਦੀ ਟੀਮ ਨੂੰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਤੇ ਫਿਰਕੀਬਾਜਾਂ ਨੇ ਖੂਬ ਪਰੇਸ਼ਾਨ ਕੀਤਾ। ਟੀਮ ਇੰਡੀਆ ਲਈ ਪਹਿਲੀ ਪਾਰੀ ਦੌਰਾਨ ਮੋਹੰਮਦ ਸ਼ਮੀ ਨੇ ਸਭ ਤੋਂ ਵਧ 3 ਵਿਕਟ ਝਟਕੇ। ਉਮੇਸ਼ ਯਾਦਵ, ਜਯੰਤ ਯਾਦਵ ਅਤੇ ਰਵਿੰਦਰ ਜਡੇਜਾ ਨੂੰ 2-2 ਵਿਕਟ ਹਾਸਿਲ ਹੋਏ।