1..ਦਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5ਵੇਂ ਵਨਡੇ ਹਰਾ ਕੇ ਸੀਰੀਜ਼ 5-0 ਨਾਲ ਜਿੱਤ ਲਈ। ਅਫਰੀਕੀ ਟੀਮ ਨੇ ਓਹ ਕਰ ਵਿਖਾਇਆ ਜੋ ਇਸਤੋਂ ਪਹਿਲਾਂ ਕੋਈ ਟੀਮ ਨਹੀਂ ਕਰ ਸਕੀ। ਆਖਰੀ ਵਨਡੇ ਅਫਰੀਕੀ ਟੀਮ ਨੇ 31 ਰਨ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੀਟੀਮ ਵਾਰਨਰ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਜਿੱਤ ਦਰਜ ਕਰਨ ਨਾਕਾਮ ਰਹੀ। 


2...ਸੀਰੀਜ਼ ਦੇ ਆਖਰੀ ਮੈਚ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਅਫਰੀਕੀ ਟੀਮ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਲਈ ਵਾਰਨਰ ਨੇ 173 ਰਨ ਦੀ ਧਮਾਕੇਦਾਰ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ 296 ਰਨਤੇਆਲ ਆਊਟ ਹੋ ਗਈ। 


3...ਵਾਰਨਰ ਨੂੰ ਦਮਦਾਰ ਪਾਰੀ ਲਈਮੈਨ ਆਫ ਮੈਚਚੁਣਿਆ ਗਿਆ। ਰਿਲੇ ਰੌਸੋਮੈਨ ਆਫ ਸੀਰੀਜ਼ਬਣੇ। ਇਹ ਪਹਿਲਾ  ਆਸਟ੍ਰੇਲੀਆ ਨੂੰ 5 ਮੈਚਾਂ ਦੀ ਵਨਡੇ ਸੀਰੀਜ਼ ਕਲੀਨਸਵੀਪ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ


4…ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ ਲੱਗਾ ਹੈ। ਲੰਮੇ ਸਮੇਂ ਮਗਰੋਂ ਵਾਪਸੀ ਕਰ ਰਹੇ ਸੁਰੇਸ਼ ਰੈਨਾ ਵਾਇਰਲ ਫੀਵਰ ਕਾਰਨ ਪਹਿਲੇ ਵਨਡੇ ਮੈਚ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇਸਦੀ ਜਾਣਕਾਰੀ ਦਿੱਤੀ। ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ 16 ਅਕਤੂਬਰ ਤੋਂ ਧਰਮਸ਼ਾਲਾ 'ਚ ਪਹਿਲਾ ਵਨਡੇ ਖੇਡੇਗੀ।


 5...ਇੰਗਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਵਨਡੇ ਵਿੱਚ 4 ਵਿਕਟਾਂ ਨਾਲ ਹਰਾ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਇੰਗਲੈਂਡ ਨੇ ਮਿਲੇ 278 ਰਨ ਦੇ ਟੀਚੇ ਨੂੰ 47.5 ਓਵਰਾਂ ਵਿੱਚ ਹੀ 6 ਵਿਕਟਾਂ ਗਵਾ ਕੇ ਹਾਸਲ ਕਰ ਲਿਆ।


6….ਬੰਗਲਾਦੇਸ਼ ਦੇ 4 ਬੱਲੇਬਾਜ਼ਾ ਨੂੰ ਪਵੇਲੀਅਨ ਦੀ ਰਾਹ ਵਖਾਉਣ ਵਾਲੇ ਸਪਿਨ ਗੇਂਦਬਾਜ਼ ਆਦਿਲ ਰਾਸ਼ਿਦ ਨੂੰ 'ਪਲੇਅਰ ਆਫ ਦ ਮੈਚ' ਜਦਕਿ ਮੈਚ ਜਿਤਾਊ ਪਾਰੀ ਖੇਡਣ ਵਾਲੇ ਬੇਨ ਸਟੋਕਸ ਨੂੰ 'ਪਲੇਅਰ ਆਫ ਦ ਸੀਰੀਜ਼' ਚੁਣਿਆ ਗਿਆ।


7….ਭਾਰਤ ਦੇ ਮਸ਼ਹੂਰ ਭਲਵਾਨ ਗ੍ਰੇਟ ਖਲੀਯਾਨੀ ਕਿ ਦਲੀਪ ਸਿੰਘ ਰਾਣਾ ਨੇ ਆਪਣੀ ਅਕੈਡਮੀ ਤੋੜਫੋੜ ਕਰਨ ਵਾਲੇ ਅਤੇ ਆਪਣੇ ਭਲਵਾਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਦੇਸ਼ੀ ਭਲਵਾਨਾਂ ਨੂੰ ਜੰਮ ਕੇ ਕੁੱਟਿਆ ਹੈ। ਖਲੀ ਨੇ ਇਨ੍ਹਾਂ ਭਲਵਾਨਾਂ ਦੇ ਹੋਟਲ ਦੇ ਕਮਰੇਐਂਟਰੀ ਕਰ ਇਨ੍ਹਾਂ ਨਾਲ ਕੁੱਟਮਾਰ ਕੀਤੀ। 


8….ਦਰਅਸਲ ਕੁਝ ਦਿਨ ਪਹਿਲਾਂ ਇਨ੍ਹਾਂ ਰੈਸਲਰਸ ਨੇ ਪੰਜਾਬ ਦੇ ਜਲੰਧਰ ਬਣੀ ਖਲੀ ਦੀ ਅਕੈਡਮੀ ਖੂਬ ਤੋੜਫੋੜ ਕੀਤੀ ਸੀ। ਵਿਰੋਧ ਕਰ ਰਹੇ ਖਲੀ ਦੀ ਅਕੈਡਮੀ ਦੇ ਭਲਵਾਨਾਂ ਨਾਲ ਵੀ ਇਨ੍ਹਾਂ ਵਿਦੇਸ਼ੀ ਰੈਸਲਰਸ ਨੇ ਕੁੱਟਮਾਰ ਕੀਤੀ