ਮਾਰਗਨ-ਰੂਟ ਦੀ ਪਾਰਟਨਰਸ਼ਿਪ ਆਸਰੇ ਇੰਗਲੈਂਡ ਦੀ ਆਸਾਨ ਜਿੱਤ
ਰੈਨਾ ਨੇ 23 ਗੇਂਦਾਂ 'ਤੇ 34 ਰਨ ਦੀ ਪਾਰੀ ਖੇਡੀ। ਮਨੀਸ਼ ਪਾਂਡੇ, ਹਾਰਦਿਕ ਪੰਡਿਆ ਅਤੇ ਪਰਵੇਜ਼ ਰਸੂਲ ਦਹਾਈ ਦਾ ਅੰਕੜਾ ਪਾਰ ਕਰਨ 'ਚ ਨਾਕਾਮ ਰਹੇ। ਮਹੇਂਦਰ ਸਿੰਘ ਧੋਨੀ ਨੇ 36 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 140 ਰਨ ਦੇ ਪਾਰ ਪਹੁੰਚਾਇਆ।
ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਲਈ ਵਿਰਾਟ ਕੋਹਲੀ ਨੇ ਲੋਕੇਸ਼ ਰਾਹੁਲ ਨਾਲ ਮਿਲਕੇ ਓਪਨਿੰਗ ਕੀਤੀ। ਲੋਕੇਸ਼ ਰਾਹੁਲ 9 ਰਨ ਬਣਾ ਕੇ ਆਊਟ ਹੋਏ ਜਦਕਿ ਵਿਰਾਟ ਕੋਹਲੀ ਨੇ 29 ਰਨ ਦਾ ਯੋਗਦਾਨ ਪਾਇਆ। ਯੁਵਰਾਜ ਸਿੰਘ 13 ਗੇਂਦਾਂ 'ਤੇ 12 ਰਨ ਬਣਾ ਕੇ ਆਊਟ ਹੋਏ।
ਇੰਗਲੈਂਡ ਲਈ ਮੋਇਨ ਅਲੀ ਨੇ 4 ਓਵਰਾਂ 'ਚ 21 ਰਨ ਦੇਕੇ 2 ਵਿਕਟ ਹਾਸਿਲ ਕੀਤੇ।
ਭਾਰਤ ਦੇ ਬੱਲੇਬਾਜ ਨਹੀਂ ਕਰ ਸਕੇ ਕਮਾਲ
ਮਾਰਗਨ ਨੇ ਰੂਟ ਨਾਲ ਮਿਲਕੇ ਤੀਜੇ ਵਿਕਟ ਲਈ 83 ਰਨ ਦੀ ਪਾਰਟਨਰਸ਼ਿਪ ਕੀਤੀ। ਮਾਰਗਨ ਨੇ 38 ਗੇਂਦਾਂ 'ਤੇ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 51 ਰਨ ਦੀ ਪਾਰੀ ਖੇਡੀ।
ਭਾਰਤ ਅਤੇ ਇੰਗਲੈਂਡ ਵਿਚਾਲੇ ਕਾਨਪੁਰ 'ਚ ਖੇਡੇ ਗਏ ਪਹਿਲੇ ਟੀ-20 ਮੈਚ ਇੰਗਲੈਂਡ ਦੀ ਟੀਮ ਨੇ ਬਾਜ਼ੀ ਮਾਰੀ। ਇੰਗਲੈਂਡ ਦੀ ਟੀਮ ਨੇ ਮੈਚ 7 ਵਿਕਟ ਨਾਲ ਆਪਣੇ ਨਾਮ ਕਰ ਲਿਆ।
ਇਸਤੋਂ ਬਾਅਦ ਰੂਟ ਨੇ ਸਟੋਕਸ ਨਾਲ ਮਿਲਕੇ ਇੰਗਲੈਂਡ ਨੂੰ ਜਿੱਤ ਦੇ ਪਾਰ ਪਹੁੰਚਾਇਆ। ਰੂਟ 46 ਰਨ ਬਣਾ ਕੇ ਨਾਬਾਦ ਰਹੇ।
ਇਸ ਮੈਚ 'ਚ ਟੀਮ ਇੰਡੀਆ ਨੇ ਇੰਗਲੈਂਡ ਨੂੰ 148 ਰਨ ਦਾ ਟੀਚਾ ਦਿੱਤਾ ਸੀ ਜੋ ਇੰਗਲੈਂਡ ਦੇ ਬੱਲੇਬਾਜ਼ਾਂ ਨੇ 18.1 ਓਵਰਾਂ 'ਚ ਹੀ ਹਾਸਿਲ ਕਰ ਲਿਆ।
ਟੀਮ ਇੰਡੀਆ ਨੂੰ ਵਾਪਸੀ ਦੀ ਉਮੀਦ ਤਾਂ ਬਣੀ ਪਰ ਜਲਦੀ ਹੀ ਮਾਰਗਨ ਅਤੇ ਜੋ ਰੂਟ ਨੇ ਭਾਰਤੀ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਪਹਿਲਾਂ ਇੰਗਲੈਂਡ ਨੂੰ 100 ਰਨ ਦੇ ਪਾਰ ਪਹੁੰਚਾਇਆ। ਮਾਰਗਨ 51 ਰਨ ਬਣਾ ਕੇ ਆਊਟ ਹੋਏ।
ਇੰਗਲੈਂਡ ਦੀ ਟੀਮ ਨੂੰ ਸੈਮ ਬਿਲਿੰਗਸ ਅਤੇ ਜੇਸਨ ਰੌਏ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਮਿਲਕੇ 3 ਓਵਰਾਂ 'ਚ 36 ਰਨ ਬਣਾ ਦਿੱਤੇ। ਪਰ ਫਿਰ ਚੌਥੇ ਓਵਰ 'ਚ ਜੇਸਨ ਰੌਏ (19) ਅਤੇ ਬਿਲਿੰਗਸ (22) ਯੁਜ਼ਵੇਂਦਰ ਚਾਹਲ ਨੇ ਇੱਕੋ ਓਵਰ 'ਚ ਆਪਣੇ ਵਿਕਟ ਗਵਾ ਬੈਠੇ।