ਕੋਲਕਾਤਾ 'ਚ ਟੀਮ ਇੰਡੀਆ ਦੀ ਲਾਈਫਲਾਈਨ ਆਊਟ
ਵਿਰਾਟ ਕੋਹਲੀ 5 ਰਨ ਬਣਾ ਕੇ ਆਊਟ ਹੋਏ। ਵਿਰਾਟ ਦੇ ਆਊਟ ਹੋਣ ਤੋਂ ਬਾਅਦ ਯੁਵਰਾਜ ਸਿੰਘ ਨੇ ਧੋਨੀ 'ਤੇ ਪਰੈਸ਼ਰ ਨਹੀਂ ਬਣਨ ਦਿੱਤਾ ਅਤੇ ਲਗਾਤਾਰ ਚੌਕੇ-ਛੱਕੇ ਲਗਾਉਂਦੇ ਰਹੇ।
ਟੀਮ ਇੰਡੀਆ ਨੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪਹਿਲਾ ਵਿਕਟ 13 ਅਤੇ ਦੂਜਾ ਵਿਕਟ 37 ਰਨ ਦੇ ਸਕੋਰ 'ਤੇ ਡਿੱਗਿਆ। ਫਿਰ ਵਿਰਾਟ ਕੋਹਲੀ ਨੇ 55 ਰਨ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਯੁਵਰਾਜ ਸਿੰਘ ਨਾਲ ਮਿਲਕੇ 100 ਰਨ ਦੇ ਪਾਰ ਪਹੁੰਚਾਇਆ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ 'ਚ ਭਾਰਤ ਨੂੰ ਜਿੱਤ ਲਈ 322 ਰਨ ਦਾ ਟੀਚਾ ਮਿਲਿਆ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਖਰਾਬ ਸ਼ੁਰੂਆਤ ਕੀਤੀ ਅਤੇ ਲੋਕੇਸ਼ ਰਾਹੁਲ (11) ਅਤੇ ਅਜਿੰਕਿਆ ਰਹਾਣੇ (1) ਦੇ ਵਿਕਟ ਜਲਦੀ ਹੀ ਡਿਗ ਗਏ।
ਪਰ ਮੈਚ 'ਚ ਉਸ ਵੇਲੇ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਜਦ ਕਟਕ ਦਾ ਹੀਰੋ ਆਪਣਾ ਵਿਕਟ ਗਵਾ ਬੈਠਾ। ਟੀਮ ਇੰਡੀਆ ਦੀ ਲਾਈਫਲਾਈਨ ਨਜਰ ਆ ਰਹੇ ਯੁਵਰਾਜ ਸਿੰਘ 45 ਰਨ ਬਣਾ ਕੇ ਆਊਟ ਹੋਏ।
ਪਰ 45 ਰਨ ਬਣਾਉਣ ਤੋਂ ਬਾਅਦ ਇੱਕ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਯੁਵਰਾਜ ਸਿੰਘ ਬਾਊਂਡਰੀ 'ਤੇ ਕੈਚ ਆਊਟ ਹੋ ਗਏ। ਯੁਵੀ ਨੇ 57 ਗੇਂਦਾਂ 'ਤੇ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 45 ਰਨ ਬਣਾਏ।
ਯੁਵਰਾਜ ਸਿੰਘ ਦੇ ਆਊਟ ਹੋਣ 'ਤੇ ਟੀਮ ਇੰਡੀਆ ਦਾ ਸਕੋਰ 133 ਰਨ 'ਤੇ ਪਹੁੰਚਿਆ ਸੀ। ਯੁਵਰਾਜ ਸਿੰਘ ਦਾ ਵਿਕਟ ਡਿੱਗਣ ਤੋਂ ਬਾਅਦ ਭਾਰਤ ਦੇ ਮੈਚ ਜਿੱਤਣ ਦੀ ਸੰਭਾਵਨਾ ਨੂੰ ਵੀ ਵੱਡਾ ਝਟਕਾ ਲੱਗਾ ਹੈ।