ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਬੁਧਵਾਰ ਤੋਂ ਰਾਜਕੋਟ 'ਚ ਸ਼ੁਰੂ ਹੋ ਗਿਆ। ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। 

  

 

ਇੰਗਲੈਂਡ ਲਈ ਬੱਲੇਬਾਜ਼ੀ ਕਰਨ ਦਾ ਫੈਸਲਾ ਪਹਿਲੇ ਸੈਸ਼ਨ ਦੌਰਾਨ ਚੰਗਾ ਸਾਬਿਤ ਹੋਇਆ। ਇੰਗਲੈਂਡ ਨੂੰ ਪਹਿਲੇ ਓਵਰ 'ਚ ਹੀ ਝਟਕਾ ਲਗ ਸਕਦਾ ਸੀ ਜਦ ਕੁੱਕ ਮੈਚ ਦੀ ਤੀਜੀ ਗੇਂਦ 'ਤੇ ਗਲੀ 'ਚ ਖੜੇ ਰਹਾਣੇ ਵਲ ਗੇਂਦ ਉੜਾ ਬੈਠੇ। ਪਰ ਰਹਾਣੇ ਨੇ ਡਾਇਵ ਮਾਰਦਿਆਂ ਦੋਨੇ ਹਥ ਗੇਂਦ 'ਤੇ ਲੱਗਣ ਦੇ ਬਾਵਜੂਦ ਕੈਚ ਛੱਡ ਦਿੱਤਾ। ਜਦ ਇਹ ਕੈਚ ਛੁੱਟਿਆ ਤਾਂ ਇੰਗਲੈਂਡ ਦੀ ਟੀਮ ਦਾ ਖਾਤਾ ਵੀ ਨਹੀਂ ਖੁਲਿਆ ਸੀ। 

  

 

ਇਸਤੋਂ ਬਾਅਦ ਟੀਮ ਇੰਡੀਆ ਨੂੰ ਮੁਰਲੀ ਵਿਜੈ ਨੇ ਝਟਕਾ ਦਿੱਤਾ ਜਦ ਸਲਿਪ 'ਚ ਖੜਿਆਂ ਵਿਜੈ ਨੇ ਉਮੇਸ਼ ਯਾਦਵ ਦੀ ਗੇਂਦ 'ਤੇ 6ਵੇਂ ਓਵਰ 'ਚ ਹਮੀਦ ਦਾ ਕੈਚ ਛੱਡਿਆ। 

  

 

ਭਾਰਤ ਨੂੰ ਪਹਿਲੇ ਸੈਸ਼ਨ ਦੌਰਾਨ ਪਹਿਲੀ ਕਾਮਯਾਬੀ ਜਡੇਜਾ ਨੇ ਹਾਸਿਲ ਕਰਵਾਈ ਜਦ ਕੁੱਕ 21 ਰਨ ਬਣਾ ਕੇ lbw ਹੋ ਗਏ। ਇੰਗਲੈਂਡ ਨੂੰ ਪਹਿਲਾ ਝਟਕਾ 47 ਰਨ ਦੇ ਸਕੋਰ 'ਤੇ ਲੱਗਾ। ਸਕੋਰ 76 ਰਨ 'ਤੇ ਪਹੁੰਚਿਆ ਤਾਂ ਹਮੀਦ ਅਸ਼ਵਿਨ ਦੀ ਗੇਂਦ 'ਤੇ ਆਪਣਾ ਵਿਕਟ ਗਵਾ ਬੈਠੇ। ਹਮੀਦ ਨੇ 31 ਰਨ ਦੀ ਪਾਰੀ ਖੇਡੀ। ਹਮੀਦ ਨੇ 6 ਚੌਕਿਆਂ ਦੀ ਮਦਦ ਨਾਲ 82 ਗੇਂਦਾਂ 'ਤੇ 31 ਰਨ ਦੀ ਪਾਰੀ ਖੇਡੀ। ਇੰਗਲੈਂਡ ਨੂੰ ਤੀਜਾ ਝਟਕਾ ਲੰਚ ਤੋਂ ਠੀਕ ਪਹਿਲਾਂ ਲੱਗਾ ਜਦ ਡਕੈਟ 13 ਰਨ ਬਣਾ ਕੇ ਅਸ਼ਵਿਨ ਦੀ ਗੇਂਦ 'ਤੇ ਆਊਟ ਹੋਏ। 

  


 

ਪਹਿਲਾ ਸੈਸ਼ਨ ਖਤਮ ਹੋਣ ਤਕ ਇੰਗਲੈਂਡ ਦੀ ਟੀਮ ਨੇ 32.3 ਓਵਰਾਂ 'ਚ 3 ਵਿਕਟ ਗਵਾ ਕੇ 102 ਰਨ ਬਣਾ ਲਏ ਸਨ।