ਚੰਡੀਗੜ੍ਹ: ਸਿੱਖਿਆ ਵਿਭਾਗ ਦੇ ਵਿਸ਼ੇਸ਼ ਨਿਰੀਖਣ ਸੈੱਲ ਦੀਆਂ 136 ਟੀਮਾਂ ਵੱਲੋਂ ਅੱਜ ਸੂਬੇ ਦੇ ਤਿੰਨੇ ਮੰਡਲਾਂ ਵਿੱਚ ਜ਼ਿਲ੍ਹਾਵਾਰ ਟੀਮਾਂ ਬਣਾ ਕੇ 1045 ਸਕੂਲਾਂ ਦੀ ਚੈਕਿੰਗ ਕੀਤੀ ਗਈ। ਵੱਖ-ਵੱਖ ਟੀਮਾਂ ਵੱਲੋਂ ਅੱਜ ਸਕੂਲ ਖੁੱਲ੍ਹਦਿਆਂ ਹੀ ਕੀਤੀ ਚੈਕਿੰਗ ਦੌਰਾਨ 21 ਅਧਿਆਪਕ ਗੈਰ ਹਾਜ਼ਰ, 47 ਲੇਟ ਹਾਜ਼ਰ ਤੇ 26 ਅਧਿਆਪਕ ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।


ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗੈਰ ਹਾਜ਼ਰ ਤੇ ਲੇਟ ਆਉਣ ਵਾਲੇ ਅਧਿਆਪਕਾਂ ਖਿਲਾਫ ਅਗਲੇਰੀ ਕਾਰਵਾਈ ਲਈ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।

ਜਲੰਧਰ ਮੰਡਲ ਵਿੱਚ 301 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 5 ਅਧਿਆਪਕ ਗੈਰ ਹਾਜ਼ਰ, 30 ਲੇਟ ਹਾਜ਼ਰ ਤੇ 10 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਨਾਭਾ (ਪਟਿਆਲਾ) ਮੰਡਲ ਵਿੱਚ ਕੀਤੀ ਗਈ 354 ਸਕੂਲਾਂ ਦੀ ਚੈਕਿੰਗ ਦੌਰਾਨ 5 ਅਧਿਆਪਕ ਗੈਰ ਹਾਜ਼ਰ, 3 ਲੇਟ ਹਾਜ਼ਰ ਤੇ 7 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਫਰੀਦਕੋਟ ਮੰਡਲ ਵਿੱਚ 390 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 11 ਗੈਰ ਹਾਜ਼ਰ, 14 ਲੇਟ ਹਾਜ਼ਰ ਤੇ 9 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।