ਟੀ-20 ਸੀਰੀਜ਼ 'ਚ ਇੰਗਲੈਂਡ ਦਾ ਜੇਤੂ ਆਗਾਜ਼
ਇੰਗਲੈਂਡ ਦੀ ਮਹਿਲਾ ਟੀਮ ਆਪਣੀ ਸਲਾਮੀ ਜੋੜੀ ਸਦਕਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਖਾ ਰਹੀ ਹੈ। ਇੰਗਲੈਂਡ ਦੀ ਟੀਮ ਨੇ ਐਤਵਾਰ ਨੂੰ ਖੇਡੇ ਟੀ-20 ਮੈਚ 'ਚ ਪਾਕਿਸਤਾਨ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ।
ਇੰਗਲੈਂਡ ਦੀ ਮਹਿਲਾ ਟੀਮ ਆਪਣੀ ਸਲਾਮੀ ਜੋੜੀ ਸਦਕਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਖਾ ਰਹੀ ਹੈ। ਇੰਗਲੈਂਡ ਦੀ ਟੀਮ ਨੇ ਐਤਵਾਰ ਨੂੰ ਖੇਡੇ ਟੀ-20 ਮੈਚ 'ਚ ਪਾਕਿਸਤਾਨ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ।
ਵਿਨਫੀਲਡ ਨੇ 45 ਗੇਂਦਾਂ 'ਤੇ 10 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 74 ਰਨ ਬਣਾਏ। ਦੂਜੇ ਪਾਸੇ ਟੈਮੀ ਬੇਓਮੌਂਟ ਨੇ 53 ਗੇਂਦਾਂ 'ਤੇ 82 ਰਨ ਦੀ ਪਾਰਿ ਖੇਡੀ।
ਬੇਓਮੌਂਟ ਦੀ ਪਾਰੀ 'ਚ 10 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।
ਜਵਾਬ 'ਚ ਪਾਕਿਸਤਾਨ ਦੀ ਮਹਿਲਾ ਟੀਮ 20 ਓਵਰਾਂ 'ਚ 7 ਵਿਕਟ ਗਵਾ ਕੇ 119 ਰਨ ਹੀ ਬਣਾ ਸਕੀ।
ਪਾਕਿਸਤਾਨੀ ਖਿਡਾਰਨਾ ਨੂੰ ਡੈਨੀਅਲ ਹੇਜ਼ਲ ਨੇ ਸਭ ਤੋਂ ਵਧ ਪਰੇਸ਼ਾਨ ਕੀਤਾ। ਹੇਜ਼ਲ ਨੇ 4 ਓਵਰਾਂ 'ਚ 18 ਰਨ ਦੇਕੇ 2 ਵਿਕਟ ਝਟਕੇ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।
ਦੋਨਾਂ ਦੇ ਲਾਜਵਾਬ ਖੇਡ ਸਦਕਾ ਇੰਗਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 5 ਵਿਕਟ ਗਵਾ ਕੇ 187 ਰਨ ਬਣਾਏ।
ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਧਮਾਕੇਦਾਰ ਸ਼ੁਰੂਆਤ ਕੀਤੀ। ਵਿਨਫੀਲਡ ਅਤੇ ਬੇਓਮੌਂਟ ਦੀ ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 15.2 ਓਵਰਾਂ 'ਚ 147 ਰਨ ਦੀ ਪਾਰਟਨਰਸ਼ਿਪ ਕੀਤੀ।
ਇੰਗਲੈਂਡ ਨੇ ਇਹ ਮੈਚ 68 ਰਨ ਨਾਲ ਜਿੱਤਿਆ।