ਸਾਇਨਾ ਦਾ ਨੁਕਸਾਨ, ਸਿੰਧੂ ਦੀ ਬੱਲੇ-ਬੱਲੇ
ਬੈਡਮਿੰਟਨ ਮਹਾਂਸੰਘ (BWF) ਦੀਆਂ ਨਵੀਆਂ ਰੈਂਕਿੰਗਸ 'ਚ ਭਾਰਤ ਦੀ ਸਾਇਨਾ ਨਹਿਵਾਲ 5ਵੇਂ ਤੋਂ 9ਵੇਂ ਸਥਾਨ 'ਤੇ ਪਹੁੰਚ ਗਈ ਹੈ।
ਬੈਡਮਿੰਟਨ ਦੀਆਂ ਨਵੀਆਂ ਜਾਰੀ ਹੋਈਆਂ ਰੈਂਕਿੰਗਸ 'ਚ ਭਾਰਤ ਦੀ ਸਾਇਨਾ ਨਹਿਵਾਲ ਨੂੰ ਨੁਕਸਾਨ ਹੋਇਆ ਹੈ। ਸਾਇਨਾ ਨਹਿਵਾਲ 4 ਸਥਾਨਾਂ ਦੇ ਨੁਕਸਾਨ ਨਾਲ ਥੱਲੇ ਖਿਸਕ ਗਈ ਹੈ।
ਪੁਰਸ਼ਾਂ ਦੀ ਰੈਂਕਿੰਗ 'ਚ ਭਾਰਤ ਦੇ ਕੀਦੰਬੀ ਸ਼੍ਰੀਕਾਂਤ ਨੂੰ ਫਾਇਦਾ ਹੋਇਆ ਹੈ। ਸ਼੍ਰੀਕਾਂਤ 1 ਸਥਾਨ ਦੇ ਫਾਇਦੇ ਨਾਲ 10ਵੇਂ ਸਥਾਨ 'ਤੇ ਪਹੁੰਚ ਗਏ ਹਨ।
ਇਸਤੋਂ ਅਲਾਵਾ ਓਲੰਪਿਕਸ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨਵੀਆਂ ਰੈਂਕਿੰਗਸ 'ਚ 4 ਸਥਾਨ ਥੱਲੇ ਖਿਸਕ ਕੇ 26ਵੇਂ ਸਥਾਨ 'ਤੇ ਪਹੁੰਚ ਗਈ ਹੈ।
ਹਾਲਾਂਕਿ ਸਾਇਨਾ ਫਿਲਹਾਲ ਪੀ.ਵੀ. ਸਿੰਧੂ ਤੋਂ ਬੇਹਤਰ ਰੈਂਕਿੰਗ 'ਤੇ ਹੈ। ਓਲੰਪਿਕਸ 'ਚ ਭਾਰਤ ਲਈ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ ਨਵੀਆਂ ਰੈਂਕਿੰਗਸ 'ਚ 10ਵੇਂ ਸਥਾਨ 'ਤੇ ਬਰਕਰਾਰ ਹੈ।
ਸਾਇਨਾ ਨੇ ਓਲੰਪਿਕਸ 'ਚ ਨਿਰਾਸ਼ ਕੀਤਾ ਸੀ ਅਤੇ ਕੁਆਟਰਫਾਈਨਲ 'ਚ ਐਂਟਰੀ ਤੋਂ ਪਹਿਲਾਂ ਹੀ ਸਾਇਨਾ ਓਲੰਪਿਕਸ ਤੋਂ ਬਾਹਰ ਹੋ ਗਈ ਸੀ। ਇਸੇ ਕਾਰਨ ਸਾਇਨਾ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ।