ਇੰਟਰਵਿਊ ਦੇਣ ਆਏ ਗੋਲਕੀਪਰ ਨੇ ਕੀ ਕਰ ਦਿੱਤਾ ?
ਸਪੇਨ ਦੇ ਕਪਤਾਨ ਇਕਰ ਕੈਸੀਲਾਸ ਨੂੰ ਮੈਚ ਤੋਂ ਬਾਅਦ ਇੰਟਰਵਿਊ ਲਈ ਬੁਲਾਇਆ ਗਿਆ। ਇੰਟਰਵਿਊ ਦੌਰਾਨ ਕੈਸੀਲਾਸ ਭਾਵੁਕ ਹੋ ਗਏ ਅਤੇ ਰੋਣ ਲੱਗੇ। ਜਦ ਰਿਪੋਰਟਰ ਸਾਰਾ ਕਾਰਬੋਨੇਰੋ ਨੇ ਉਨ੍ਹਾਂ ਨੂੰ ਭਾਵਨਾਵਾਂ 'ਤੇ ਕੰਟ੍ਰੋਲ ਕਰਨ ਲਈ ਕਿਹਾ ਅਤੇ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਕੈਸੀਲਾਸ ਨੇ ਰਿਪੋਰਟਰ ਨੂੰ ਹੀ ਕਿਸ ਕਰ ਲਿਆ ਅਤੇ ਫਿਰ ਮੁਸਕੁਰਾ ਕੇ ਉਥੋਂ ਚਲੇ ਗਏ।
ਇਸ ਰਿਪੋਰਟਰ ਨੂੰ ਵੀ ਸਮਝ ਨਹੀਂ ਆਇਆ ਕਿ ਆਖਿਰ ਹੋ ਕੀ ਗਿਆ ਹੈ।
ਵਿਸ਼ਵ ਕਪ ਜਿੱਤਣ ਕਾਰਨ ਭਾਵੁਕ ਹੋਏ ਕੈਸੀਲਾਸ ਸਾਹਮਣੇ ਜਦ ਉਨ੍ਹਾਂ ਦੀ ਗਰਲਫ੍ਰੈਂਡ ਰਿਪੋਰਟਰ ਆਈ, ਤਾਂ ਕੈਸੀਲਾਸ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਨਾ ਸਕੇ ਅਤੇ ਫਿਰ ਜੋ ਹੋਇਆ ਓਹ ਸਭ ਕੈਮਰੇ 'ਚ ਕੈਦ ਹੋ ਗਿਆ।
ਖਾਸ ਗੱਲ ਇਹ ਸੀ ਕਿ ਕੈਸੀਲਾਸ ਨੂੰ ਸ਼ੁਰੂਆਤੀ ਮੈਚ ਹਾਰਨ ਤੋਂ ਬਾਅਦ ਆਪਣੀ ਇਸੇ ਗਰਲਫ੍ਰੈਂਡ ਰਿਪੋਰਟਰ ਤੋਂ ਝਿੜਕ ਵੀ ਸੁਣਨੀ ਪਈ ਸੀ।
ਕੋਲ ਬੈਠੇ ਲੋਕਾਂ ਦੇ ਤਾੜੀਆਂ ਮਾਰਨ ਦੀ ਆਵਾਜ਼ ਵੀ ਕੈਮਰੇ 'ਚ ਕੈਦ ਹੋ ਗਈ। ਸਾਲ 2010 ਦੇ ਵਿਸ਼ਵ ਕਪ ਦੀ ਸ਼ੁਰੂਆਤ 'ਚ ਸਪੇਨ ਨੂੰ ਹਾਰ ਝੱਲਣੀ ਪਈ ਸੀ ਅਤੇ ਫਿਰ ਸਪੇਨ ਦੀ ਟੀਮ ਕਪ ਆਪਣੇ ਨਾਮ ਕਰਨ 'ਚ ਕਾਮਯਾਬ ਰਹੀ ਸੀ।
ਸਾਲ 2010 ਦੇ ਵਿਸ਼ਵ ਕਪ ਦੀ ਇੱਕ ਵੀਡੀਓ ਖੂਬ ਵਾਇਰਲ ਹੋਈ। ਇਸ ਵੀਡੀਓ 'ਚ ਕੈਸੀਲਾਸ ਨੇ ਕੁਝ ਅਜਿਹਾ ਕੀਤਾ ਕਿ ਵੇਖਣ ਵਾਲੇ ਤਾੜੀਆਂ ਮਾਰਨ 'ਤੇ ਮਜਬੂਰ ਹੋ ਗਏ।
ਸਪੇਨ ਦੇ ਕਪਤਾਨ ਅਤੇ ਗੋਲਕੀਪਰ ਇਕਰ ਕੈਸੀਲਾਸ ਨਾਲ ਵੀ ਇੱਕ ਅਜਿਹੀ ਯਾਦ ਜੁੜੀ ਹੈ ਜੋ ਫੁਟਬਾਲ ਪ੍ਰੇਮੀ ਕਦੀ ਭੁਲਾ ਨਹੀਂ ਪਾਉਣਗੇ।
ਵੇਖੋ ਕੈਸੀਲਾਸ ਅਤੇ ਰਿਪੋਰਟਰ ਦਾ ਪੂਰਾ ਵੀਡੀਓ - https://www.youtube.com/watch?v=quZFsTXntL0
ਫੁਟਬਾਲ ਦੀ ਖੇਡ ਨੂੰ ਵਿਸ਼ਵ ਦੀ ਸਭ ਤੋਂ ਮਕਬੂਲ ਖੇਡ ਮੰਨਿਆ ਜਾਂਦਾ ਹੈ।
ਇਸ ਖੇਡ 'ਚ ਕੁਝ ਅਜਿਹੇ ਕਮਾਲ ਵੇਖਣ ਨੂੰ ਮਿਲਦੇ ਹਨ ਜੋ ਸ਼ਾਇਦ ਹੀ ਕਿਸੇ ਹੋਰ ਖੇਡ 'ਚ ਵੇਖਣ ਨੂੰ ਮਿਲਣ।