ਫੈਨਸ ਨੇ ਟੱਪੀਆਂ ਹੱਦਾਂ, ਭੜਕੇ ਮੋਹੰਮਦ ਕੈਫ
ਟੀਮ ਇੰਡੀਆ ਦੇ ਕ੍ਰਿਕਟਰਾਂ ਨਾਲ ਉਨ੍ਹਾਂ ਦੇ ਫੈਨਸ ਦੀ ਤਕਰਾਰ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਮੋਹੰਮਦ ਸ਼ਮੀ, ਫਿਰ ਇਸ਼ਾਂਤ ਸ਼ਰਮਾ ਅਤੇ ਫਿਰ ਮੋਹੰਮਦ ਕੈਫ ਨਾਲ ਫੈਨਸ ਦਾ ਪੇਚਾ ਪੈ ਗਿਆ। ਟਵਿਟਰ 'ਤੇ ਸ਼ੁਰੂ ਹੋਈ ਕਮੈਂਟਸ ਦੀ ਝੜੀ ਇਸ ਹਦ ਤਕ ਪਹੁੰਚ ਗਈ ਕਿ ਇਨ੍ਹਾਂ ਕ੍ਰਿਕਟਰਸ ਨੂੰ ਖੁਦ ਜਵਾਬ ਦੇਣਾ ਪਿਆ। ਇਸ ਲੜੀ 'ਚ ਨਵਾਂ ਨਾਮ ਮੋਹੰਮਦ ਕੈਫ ਦਾ ਜੁੜਿਆ ਹੈ।
ਪਰ ਇਸ ਟਵੀਟ 'ਤੇ ਫੈਨਸ ਨੇ ਕੈਫ ਨੂੰ ਨਸੀਹਤ ਦੇਣਾ ਸ਼ੁਰੂ ਕਰ ਦਿੱਤਾ। ਕਿਸੇ ਫੈਨ ਨੇ ਕਿਹਾ ਕਿ ਕੈਫ ਨੇ ਆਪਣੀ ਮਾਂ ਨੂੰ ਟਰੇਨ 'ਚ ਕਿਉਂ ਬਿਠਾਇਆ ਬਲਕਿ ਉਨ੍ਹਾਂ ਨੂੰ ਪਲੇਨ 'ਚ ਬਿਠਾਉਣਾ ਚਾਹੀਦਾ ਸੀ। ਅਤੇ ਕਿਸੇ ਫੈਨ ਨੇ ਕਿਹਾ ਕਿ ਮਾਂ ਨੂੰ ਸਲੀਪਰ ਕਲਾਸ ਕਿਉਂ ਬਿਠਾਇਆ ਹੈ ਜਦਕਿ ਉਨ੍ਹਾਂ ਨੂੰ AC ਕਲਾਸ 'ਚ ਬਿਠਾਉਣਾ ਚਾਹੀਦਾ ਹੈ। ਇਸੇ ਤਰ੍ਹਾ ਦੇ ਲਗਾਤਾਰ ਆਉਂਦੇ ਟਵੀਟਸ ਤੋਂ ਬਾਅਦ ਮੋਹੰਮਦ ਕੈਫ ਨੇ ਫਿਰ ਤੋਂ ਟਵੀਟ ਕਰਕੇ ਹੀ ਜਵਾਬ ਦਿੱਤਾ।
ਮੋਹੰਮਦ ਕੈਫ ਦਾ ਟਵੀਟ
ਦਰਅਸਲ ਕੈਫ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਬਚਪਨ 'ਚ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਟਰੇਨ ਝੜ੍ਹਾਉਨ ਆਉਂਦੀ ਸੀ ਅਤੇ ਅੱਜ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਕਿ ਉਨ੍ਹਾਂ ਦਾ ਆਪਣੀ ਮਾਂ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰ ਰਿਹਾ।
ਮੋਹੰਮਦ ਕੈਫ ਦਾ ਟਵੀਟ - Mohammad Kaif ✔ @MohammadKaif Musalman sudhar nahi sakte, Hindu sudhar nahi sakte. Aisa sochne waale kisi ko sudhaar nahi sakte. Sudhar Jaao Bhaiyon !#LoveAndAcceptance ਕੈਫ ਨੇ ਟਵੀਟ ਕਰ ਇਨ੍ਹਾਂ ਟਵੀਟ ਕਰਨ ਵਾਲਿਆਂ ਨੂੰ ਸੁਧਰਨ ਦੀ ਸਲਾਹ ਦਿੱਤੀ।
Mohammad Kaif Verified account @MohammadKaif My mother used to come to drop me at the train station when I was young. Dropped her today.Didn't feel like getting off, till train moved.