✕
  • ਹੋਮ

ਚੂਹਿਆਂ ਦੇ ਸਿਰਾਂ ਦਾ ਪਿਆ ਮੁੱਲ, ਚੂਹੇ ਮਾਰੋ ਪੈਸੇ ਕਮਾਓ

ਏਬੀਪੀ ਸਾਂਝਾ   |  29 Dec 2016 03:48 PM (IST)
1

ਜਕਾਰਤਾ ਦੇ ਡਿਪਟੀ ਗਵਰਨਰ ਜੇਰਾਟ ਸੈਫੁੱਲ ਹਦਾਇਤ ਨੇ ਕਿਹਾ ਕਿ ਇੱਥੇ ਕਾਫ਼ੀ ਚੂਹੇ ਹਨ। ਉਨ੍ਹਾਂ ਵਿੱਚੋਂ ਕੁਝ ਕਾਫ਼ੀ ਵੱਡੇ ਹਨ। ਡਿਪਟੀ ਗਵਰਨਰ ਨੇ ਹੀ ਹਾਲ ਵਿੱਚ ਇਸ ਯੋਜਨਾ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਵੱਡੇ ਚੂਹੇ ਨਾਲ ਸਾਹਮਣਾ ਹੋਣ ਮਗਰੋਂ ਉਨ੍ਹਾਂ ਨੂੰ ਇਹ ਅਭਿਆਨ ਚਲਾਉਣ ਦਾ ਖ਼ਿਆਲ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਚੂਹੇ ਇੰਨੇ ਵੱਡੇ ਹਨ ਕਿ ਬਿੱਲੀਆਂ ਵੀ ਉਨ੍ਹਾਂ ਨੂੰ ਸ਼ਿਕਾਰ ਬਣਾਉਣ ਤੋਂ ਕਤਰਾਉਂਦੀਆਂ ਹਨ।

2

ਲੋਕਾਂ ਨੂੰ ਇਹ ਚੂਹੇ ਫੜ ਕੇ ਸਥਾਨਕ ਅਧਿਕਾਰੀਆਂ ਨੂੰ ਦੇਣੇ ਪੈਣਗੇ। ਉਹ ਲੋਕਾਂ ਨੂੰ ਪੈਸੇ ਚੁਕਾਉਣ ਮਗਰੋਂ ਇਨ੍ਹਾਂ ਚੂਹਿਆਂ ਨੂੰ ਜਕਾਰਤਾ ਦੀ ਸਾਫ਼-ਸਫ਼ਾਈ ਨਾਲ ਜੁੜੀ ਏਜੰਸੀ ਨੂੰ ਦਫ਼ਨਾਉਣ ਲਈ ਸੌਂਪ ਦੇਣਗੇ ਤਾਂ ਕਿ ਬਿਮਾਰੀਆਂ ਨਾ ਫੈਲਣ। ਜਰਕਾਤਾ ਗੰਦਗੀ ਦੀ ਵਜ੍ਹਾ ਨਾਲ ਚੂਹਿਆਂ ਦਾ ਸ਼ਹਿਰ ਬਣ ਗਿਆ ਹੈ। ਇੱਥੇ ਕੂੜੇ ਦੇ ਢੇਰ ਤੇ ਝੁੱਗੀਆਂ ਦੇ ਆਸਪਾਸ ਚੂਹੇ ਦਿੱਖਣਾ ਆਮ ਗੱਲ ਹੈ। 

3

ਇਸ ਆਫ਼ਰ ਤਹਿਤ ਕੁਝ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਇਹ ਨਹੀਂ ਦੱਸਿਆ ਕਿ ਨਾਗਰਿਕਾਂ ਨੇ ਇਹ ਚੂਹੇ ਕਿਵੇਂ ਫੜਨੇ ਹਨ? ਚੂਹਿਆਂ ਨੂੰ ਅਧਿਕਾਰੀਆਂ ਨੂੰ ਸੌਂਪੇ ਜਾਣ ਸਮੇਂ ਉਹ ਜਿੰਦਾ ਹੋਣ ਜਾਂ ਮਰੇ ਹੋਏ? ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਲੋਕ ਇਨ੍ਹਾਂ ਚੂਹਿਆਂ ਨੂੰ ਮਾਰਨ ਵਿੱਚ ਬੰਦੂਕਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡਾ ਨਿਸ਼ਾਨਾ ਚੂਕਿਆ ਤਾਂ ਗੋਲੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਹੈ।

4

ਇਸ ਮੁਹਿੰਮ ਤਹਿਤ ਹੁਣ ਲੋਕ ਚੂਹੇ ਫੜ ਰਹੇ ਹਨ। ਲੋਕ ਆਪਣੇ ਘਰਾਂ ਤੇ ਸੜਕਾਂ ਤੋਂ ਚੂਹੇ ਫੜਨ ਦੀ ਕੋਸ਼ਿਸ਼ ਵਿੱਚ ਜੁੱਟ ਗਏ ਹਨ। ਦੱਸ ਦੇਈਏ ਕਿ ਜਕਾਰਤਾ ਦੁਨੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਚੂਹਿਆਂ ਤੋਂ ਛੁਟਕਾਰਾ ਪਾਉਣ ਨਾਲ ਜੁੜੇ ਇਸ ਅਭਿਆਨ ਤੋਂ ਇੱਕ ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਨੂੰ ਸਾਫ਼ ਬਣਾਉਣ ਵਿੱਚ ਮਦਦ ਮਿਲੇਗੀ। 

5

ਚੰਡੀਗੜ੍ਹ: ਕੀ ਤੁਸੀਂ ਕਦੇ ਸੁਣਿਆ ਹੈ, ਇੱਕ ਚੂਹਾ ਫੜਨ ਉੱਤੇ ਕਿਤੇ ਪੈਸਾ ਦਿੱਤਾ ਜਾਂਦਾ ਹੈ। ਜੇਕਰ ਨਹੀਂ, ਤਾਂ ਜਕਾਰਤਾ ਦੇ ਮੇਅਰ ਦੇ ਨਵੇਂ ਆਫ਼ਰ ਨੂੰ ਸੁਣੋ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਵਧਦੇ ਚੂਹਿਆਂ ਨੂੰ ਫੜਨ ਲਈ ਸਰਕਾਰ ਨੇ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਚੂਹਾ ਫੜਨ ਉੱਤੇ 20 ਹਜ਼ਾਰ ਇੰਡੋਨੇਸ਼ੀਆ ਰੁਪਏ ਯਾਨੀ 100 ਰੁਪਏ ਤੋਂ ਜ਼ਿਆਦਾ ਦੀ ਰਕਮ ਦਾ ਆਫ਼ਰ ਦਿੱਤਾ ਗਿਆ ਹੈ।

  • ਹੋਮ
  • ਅਜ਼ਬ ਗਜ਼ਬ
  • ਚੂਹਿਆਂ ਦੇ ਸਿਰਾਂ ਦਾ ਪਿਆ ਮੁੱਲ, ਚੂਹੇ ਮਾਰੋ ਪੈਸੇ ਕਮਾਓ
About us | Advertisement| Privacy policy
© Copyright@2026.ABP Network Private Limited. All rights reserved.