ਅਫਰੀਦੀ ਨੂੰ ਮਿਲਣਾ ਚਾਹੁੰਦਾ ਹੈ ਅਸਮ ਦਾ ਇਹ ਫੈਨ
ਅਫਰੀਦੀ ਦੇ ਬਿਆਨ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ ਮਾਮਲਾ
ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਿਕ ਰਿਪੋਨ ਦਾ ਕਹਿਣਾ ਹੈ ਕਿ ਉਸਦੇ ਇਲਾਕੇ 'ਚ ਉਸਦੀ ਚੰਗੀ ਬੱਲੇਬਾਜ਼ੀ ਕਾਰਨ ਉਸਨੂੰ ਅਫਰੀਦੀ ਕਿਹਾ ਜਾਂਦਾ ਹੈ ਅਤੇ ਇਸੇ ਕਾਰਨ ਓਹ ਮੈਚ ਦੇ ਦਿਨ ਅਫਰੀਦੀ ਦੇ ਨਾਮ ਦੀ ਜਰਸੀ ਪਾਕੇ ਗਿਆ ਸੀ। ਇਹ ਫੈਨ ਜਿੰਦਗੀ 'ਚ ਇੱਕ ਵਾਰ ਅਫਰੀਦੀ ਨੂੰ ਮਿਲਣਾ ਚਾਹੁੰਦਾ ਹੈ।
ਦਰਅਸਲ ਰਿਪੋਨ ਨੇ ਅਫਰੀਦੀ ਦੇ ਨਾਮ ਦੀ ਜਰਸੀ ਪਾਈ ਸੀ ਅਤੇ ਇਸਤੇ ਹਿੰਦੂ ਰਾਸ਼ਟਰਵਾਦੀ ਸਮੂਹ ਨੇ ਨਾਰਾਜਗੀ ਜਾਹਿਰ ਕੀਤੀ ਸੀ। ਇਸੇ ਕਾਰਨ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਸੀ।
ਇਹ ਮਾਮਲਾ ਅਫਰੀਦੀ ਦੇ ਆਪਣੇ ਇਸ ਫੈਨ ਦੇ ਲਈ ਦਿੱਤੇ ਗਏ ਬਿਆਨ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਸੀ। ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਭਾਰਤ 'ਚ ਆਪਣੇ ਇੱਕ ਫੈਨ ਦੀ ਗਿਰਫਤਾਰੀ ਤੋਂ ਦੁਖੀ ਹੋ ਗਏ ਸਨ।
ਅਸਮ ਦੇ ਛੋਟੇ ਜਿਹੇ ਕਸਬੇ ਹਾਇਲਾਕਾਂਡੀ ਦੇ 21 ਸਾਲ ਦੇ ਰਿਪੋਨ ਚੌਧਰੀ ਨੂੰ ਇੱਕ ਲੋਕਲ ਕ੍ਰਿਕਟ ਟੂਰਨਾਮੈਂਟ ਦੌਰਾਨ ਗਿਰਫਤਾਰ ਕੀਤਾ ਗਿਆ ਸੀ।
ਰਿਪੋਨ ਨੇ ਅਫਰੀਦੀ ਨੂੰ ਮਿਲਣ ਦੀ ਗਲ ਇੱਕ ਪਾਕਿਸਤਾਨੀ ਅਖਬਾਰ ਨਾਲ ਹੋਈ ਗਲਬਾਤ ਦੌਰਾਨ ਕਹੀ। ਅਖਬਾਰ ਅਨੁਸਾਰ ਰਿਪੋਨ ਨੇ ਕਿਹਾ ਕਿ ਓਹ ਜਿੰਦਗੀ 'ਚ ਇੱਕ ਵਾਰ ਅਫਰੀਦੀ ਨੂੰ ਮਿਲਣਾ ਚਾਹੁੰਦੇ ਹਨ।
ਸ਼ਾਹਿਦ ਅਫਰੀਦੀ ਦੇ ਨਾਮ ਵਾਲੀ ਜਰਸੀ ਪਾਉਣ ਤੋਂ ਬਾਅਦ ਗਿਰਫਤਾਰ ਕੀਤੇ ਗਏ ਭਾਰਤੀ ਫੈਨ ਰਿਪੋਨ ਚੌਧਰੀ ਨੇ ਅਫਰੀਦੀ ਨੂੰ ਮਿਲਣ ਦੀ ਉਮੀਦ ਜਾਹਿਰ ਕੀਤੀ ਹੈ।
ਅਫਰੀਦੀ ਨੇ ਆਪਣੇ ਫੈਨ ਦੀ ਗਿਰਫਤਾਰੀ ਨੂੰ ਇੱਕ ਸ਼ਰਮਨਾਕ ਘਟਨਾ ਦਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਓਹ ਆਪਣੇ ਫੈਨ ਦੀ ਰਿਹਾਈ ਲਈ ਪ੍ਰਧਾਨਮੰਤਰੀ ਮੋਦੀ ਨੂੰ ਵੀ ਅਪੀਲ ਕਰਨਗੇ।