✕
  • ਹੋਮ

ਫਾਕਨਰ-ਵੇਡ ਦਾ ਪਾਕਿ ਧਮਾਕਾ

ਏਬੀਪੀ ਸਾਂਝਾ   |  13 Jan 2017 04:54 PM (IST)
1

2

ਆਸਟ੍ਰੇਲੀਆ ਦੀ ਟੀਮ ਨੇ ਪਾਕਿਸਤਾਨ ਸਾਹਮਣੇ ਜਿੱਤ ਲਈ 269 ਰਨ ਦਾ ਟੀਚਾ ਰਖਿਆ ਸੀ ਜਿਸਦੇ ਜਵਾਬ 'ਚ ਪਾਕਿਸਤਾਨੀ ਟੀਮ 176 ਰਨ 'ਤੇ ਆਲ ਆਊਟ ਹੋ ਗਈ।

3

ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਖੇਡੇ ਗਏ ਪਹਿਲੇ ਵਨਡੇ 'ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 92 ਰਨ ਨਾਲ ਮਾਤ ਦੇ ਦਿੱਤੀ।

4

ਮੈਕਸਵੈਲ ਨੇ 56 ਗੇਂਦਾਂ 'ਤੇ 60 ਰਨ ਦੀ ਪਾਰੀ ਖੇਡੀ। ਮੈਕਸਵੈਲ ਦੀ ਪਾਰੀ 'ਚ 7 ਚੌਕੇ ਸ਼ਾਮਿਲ ਸਨ। ਇਸਤੋਂ ਬਾਅਦ ਆਸਟ੍ਰੇਲੀਆ ਦੀ ਟੀਮ 212 ਰਨ ਤਕ ਪਹੁੰਚਦੇ ਹੋਏ 8 ਵਿਕਟ ਗਵਾ ਬੈਠੀ। ਪਰ ਵੇਡ ਨੇ ਆਪਣਾ ਵਿਕਟ ਬਚਾਏ ਰਖਿਆ ਅਤੇ ਸੰਭਲ ਕੇ ਖੇਡਦੇ ਹੋਏ ਆਸਟ੍ਰੇਲੀਆ ਨੂੰ 268 ਰਨ ਤਕ ਪਹੁੰਚਾ ਦਿੱਤਾ।

5

ਮੈਕਸਵੈਲ-ਵੇਡ ਨੇ ਸੰਭਾਲਿਆ

6

7

ਆਸਟ੍ਰੇਲੀਆ ਲਈ ਜੇਮਸ ਫਾਕਨਰ ਨੇ 7 ਓਵਰਾਂ 'ਚ 32 ਰਨ ਦੇਕੇ 4 ਵਿਕਟ ਝਟਕੇ। ਇਸ ਜਿੱਤ ਦੇ ਨਾਲ ਆਸਟ੍ਰੇਲੀਆ ਨੇ 5 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ ਹੈ।

8

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਸ਼ੁਰੂਆਤ ਤੋਂ ਹੀ ਝਟਕੇ ਲੱਗਣੇ ਸ਼ੁਰੂ ਹੋ ਗਏ ਸਨ। ਆਸਟ੍ਰੇਲੀਆ ਦੀ ਟੀਮ 78 ਰਨ 'ਤੇ 5 ਵਿਕਟ ਗਵਾ ਚੁੱਕੀ ਸੀ। ਇਸਤੋਂ ਬਾਅਦ ਮੈਕਸਵੈਲ ਨੇ ਆਸਟ੍ਰੇਲੀਆ ਨੂੰ ਸੰਭਾਲਿਆ ਅਤੇ ਸਕੋਰ 160 ਰਨ ਤਕ ਪਹੁੰਚਾਇਆ।

9

ਵੇਡ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ 100 ਗੇਂਦਾਂ 'ਤੇ 100 ਰਨ ਬਣਾ ਕੇ ਨਾਬਾਦ ਰਹੇ। ਵੇਡ ਦੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਆਸਟ੍ਰੇਲੀਆ ਨੇ 9 ਵਿਕਟ ਗਵਾ ਕੇ 268 ਰਨ ਬਣਾਏ।

10

ਪਾਕਿਸਤਾਨ ਲਈ ਹਸਨ ਅਲੀ ਨੇ 3 ਵਿਕਟ ਝਟਕੇ ਜਦਕਿ ਇਮਾਦ ਵਸੀਮ ਅਤੇ ਮੋਹੰਮਦ ਆਮਿਰ ਨੇ 2-2 ਵਿਕਟ ਹਾਸਿਲ ਕੀਤੇ।

11

ਆਸਟ੍ਰੇਲੀਆ ਦੇ 269 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਲਗਾਤਾਰ ਵਿਕਟ ਗਵਾਉਂਦੀ ਰਹੀ। ਪਾਕਿਸਤਾਨ ਦੇ ਕੁਝ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਤਾਂ ਕੀਤੀ ਪਰ ਇਹ ਬੱਲੇਬਾਜ ਵੀ ਆਪਣੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਤਬਦੀਲ ਕਰਨ 'ਚ ਨਾਕਾਮ ਰਹੇ।

12

ਫਾਕਨਰ ਦੀ ਘਾਤਕ ਗੇਂਦਬਾਜ਼ੀ

  • ਹੋਮ
  • ਖੇਡਾਂ
  • ਫਾਕਨਰ-ਵੇਡ ਦਾ ਪਾਕਿ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.