ਫਿੰਚ, ਕਲਿੰਗਰ ਆਸਰੇ ਆਸਟ੍ਰੇਲੀਆ ਦੀ ਵੱਡੀ ਜਿੱਤ
ਆਸਟ੍ਰੇਲੀਆ ਮੈਚ ਜਿੱਤ ਕੇ ਵੀ ਸੀਰੀਜ਼ ਆਪਣੇ ਨਾਮ ਨਹੀਂ ਕਰ ਸਕੀ। ਸ਼੍ਰੀਲੰਕਾ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ।
ਫਿੰਚ ਨੇ 32 ਗੇਂਦਾਂ 'ਤੇ 53 ਰਨ ਦੀ ਪਾਰੀ ਖੇਡੀ। ਕਲਿੰਗਰ ਨੇ 43 ਗੇਂਦਾਂ 'ਤੇ 62 ਰਨ ਦੀ ਪਾਰੀ ਖੇਡੀ ਅਤੇ ਫਿੰਚ ਨਾਲ ਮਿਲਕੇ ਪਹਿਲੇ ਵਿਕਟ ਲਈ 79 ਰਨ ਜੋੜੇ। ਡੰਕ ਅਤੇ ਹੈਡ ਨੇ ਵੀ ਮਜਬੂਤ ਪਾਰੀਆਂ ਖੇਡ ਟੀਮ ਨੂੰ ਵੱਡੇ ਸਕੋਰ ਤਕ ਪਹੁੰਚਾਉਣ 'ਚ ਯੋਗਦਾਨ ਪਾਇਆ।
ਸ਼੍ਰੀਲੰਕਾ ਦੀ ਟੀਮ ਵੱਡੇ ਸਕੋਰ ਦਾ ਪਿੱਛਾ ਕਰਦਿਆਂ ਲਗਾਤਾਰ ਵਿਕਟ ਗਵਾਉਂਦੀ ਰਹੀ।
ਸ਼੍ਰੀਲੰਕਾ ਦੀ ਟੀਮ 18 ਓਵਰਾਂ 'ਚ 146 ਰਨ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਫਾਕਨਰ ਅਤੇ ਜ਼ਾਂਪਾ ਨੇ 3-3 ਵਿਕਟ ਹਾਸਿਲ ਕੀਤੇ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟ ਗਵਾ ਕੇ 187 ਰਨ ਬਣਾਏ। ਆਸਟ੍ਰੇਲੀਆ ਲਈ ਫਿੰਚ ਅਤੇ ਕਲਿੰਗਰ ਨੇ ਦਮਦਾਰ ਪਾਰੀਆਂ ਖੇਡੀਆਂ।
ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਤੀਜੇ ਟੀ-20 'ਚ ਆਸਟ੍ਰੇਲੀਆ ਦੀ ਟੀਮ ਜੇਤੂ ਰਹੀ। ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 41 ਰਨ ਨਾਲ ਮਾਤ ਦਿੱਤੀ।