FIFA WC 2022 Live Telecast: ਦੁਨੀਆ ਭਰ 'ਚ ਅੱਜ ਤੋਂ ਫੁੱਟਬਾਲ ਦਾ ਜਾਦੂ ਸਿਰ ਚੜ੍ਹ ਕੇ ਬੋਲੇਗਾ। ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਅੱਜ ਰਾਤ ਕਤਰ ਅਤੇ ਇਕਵਾਡੋਰ ਵਿਚਾਲੇ ਹੋਣ ਵਾਲੇ ਮੈਚ ਨਾਲ ਹੋ ਰਹੀ ਹੈ। ਅਗਲੇ 29 ਦਿਨਾਂ ਤੱਕ 64 ਮੈਚ ਖੇਡੇ ਜਾਣਗੇ। 18 ਦਸੰਬਰ ਨੂੰ ਫੁੱਟਬਾਲ ਦੀ ਦੁਨੀਆ ਨੂੰ ਆਪਣਾ ਨਵਾਂ ਚੈਂਪੀਅਨ ਮਿਲੇਗਾ। ਖੇਡ ਦੀ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮ 'ਚ ਟੀਮਾਂ, ਗਰੁੱਪ, ਫਾਰਮੈਟਾਂ ਅਤੇ ਟਾਈਮ ਟੇਬਲ ਤੋਂ ਲੈ ਕੇ ਲਾਈਵ ਟੈਲੀਕਾਸਟ ਨਾਲ ਜੁੜੀ ਸਾਰੀ A ਤੋਂ Z ਦੀ ਸਾਰੀ ਜਾਣਕਾਰੀ ਇੱਥੇ ਪੜ੍ਹੋ।


ਕਿਹੜੀ ਟੀਮ ਕਿਸ ਗਰੁੱਪ 'ਚ?


ਗਰੁੱਪ ਏ: ਕਤਰ, ਇਕਵਾਡੋਰ, ਸੇਨੇਗਲ, ਨੀਦਰਲੈਂਡ


ਗਰੁੱਪ ਬੀ: ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼


ਗਰੁੱਪ ਸੀ: ਅਰਜਨਟੀਨਾ, ਸਾਊਦੀ ਅਰਬ, ਮੈਕਸੀਕੋ, ਪੋਲੈਂਡ


ਗਰੁੱਪ ਡੀ: ਫਰਾਂਸ, ਆਸਟ੍ਰੇਲੀਆ, ਡੈਨਮਾਰਕ, ਟਿਊਨੀਸ਼ੀਆ


ਗਰੁੱਪ-ਈ: ਸਪੇਨ, ਕੋਸਟਾ ਰੀਕਾ, ਜਰਮਨੀ, ਜਾਪਾਨ


ਗਰੁੱਪ-ਐਫ: ਬੈਲਜੀਅਮ, ਕੈਨੇਡਾ, ਮੋਰੋਕੋ, ਕਰੋਸ਼ੀਆ


ਗਰੁੱਪ ਜੀ: ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ


ਗਰੁੱਪ-ਐਚ: ਪੁਰਤਗਾਲ, ਘਾਨਾ, ਉਰੂਗਵੇ, ਕੋਰੀਆ ਰਿਪਬਲਿਕ


ਕਿਵੇਂ ਹੈ ਫੁੱਟਬਾਲ ਵਿਸ਼ਵ ਕੱਪ 2022 ਦਾ ਫਾਰਮੈਟ?


ਗਰੁੱਪ ਰਾਊਂਡ 'ਚ ਹਰ ਟੀਮ ਆਪਣੇ ਗਰੁੱਪ ਦੀਆਂ ਬਾਕੀ ਤਿੰਨ ਟੀਮਾਂ ਦੇ ਖ਼ਿਲਾਫ਼ ਇੱਕ-ਇੱਕ ਮੈਚ ਖੇਡੇਗੀ। ਹਰ ਗਰੁੱਪ ਦੀਆਂ ਟਾਪ-2 ਟੀਮਾਂ ਰਾਊਂਡ ਆਫ਼-16 'ਚ ਪਹੁੰਚਣਗੀਆਂ। ਨਾਕਆਊਟ ਮੈਚ ਇੱਥੋਂ ਸ਼ੁਰੂ ਹੋਣਗੇ। ਮਤਲਬ ਜਿੱਤਣ ਵਾਲੀਆਂ ਟੀਮਾਂ ਅੱਗੇ ਵਧਣਗੀਆਂ ਅਤੇ ਹਾਰਨ ਵਾਲੀਆਂ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋ ਜਾਣਗੀਆਂ। ਰਾਊਂਡ ਆਫ-16 'ਚ 8 ਮੈਚ ਹੋਣਗੇ। ਅੱਠ ਜੇਤੂ ਟੀਮਾਂ ਕੁਆਰਟਰ ਫਾਈਨਲ 'ਚ ਪਹੁੰਚਣਗੀਆਂ। ਕੁਆਰਟਰ ਫਾਈਨਲ 'ਚ 4 ਮੈਚ ਹੋਣਗੇ ਅਤੇ ਚਾਰ ਜੇਤੂ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ। ਸੈਮੀਫਾਈਨਲ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ।


ਗਰੁੱਪ ਰਾਊਂ 'ਚ ਕੁੱਲ 48 ਮੈਚ ਹੋਣਗੇ, ਜੋ 20 ਨਵੰਬਰ ਤੋਂ 2 ਦਸੰਬਰ ਤੱਕ ਖੇਡੇ ਜਾਣਗੇ। ਪਹਿਲੇ ਦਿਨ ਇਕ ਅਤੇ ਉਸ ਤੋਂ ਬਾਅਦ ਰੋਜ਼ਾਨਾ 2 ਤੋਂ 4 ਮੈਚ ਹੋਣਗੇ। ਨਾਕ ਆਊਟ ਮੈਚ 3 ਦਸੰਬਰ ਤੋਂ ਸ਼ੁਰੂ ਹੋਣਗੇ। ਇਨ੍ਹਾਂ ਸਾਰੇ ਮੈਚਾਂ ਲਈ 5 ਵੱਖ-ਵੱਖ ਸਮੇਂ ਤੈਅ ਕੀਤੇ ਗਏ ਹਨ। ਮੈਚ ਰਾਤ 8.30, ਰਾਤ 9.30, ਰਾਤ 12.30, ਦੁਪਹਿਰ 3.30 ਅਤੇ ਸ਼ਾਮ 6.30 ਵਜੇ ਸ਼ੁਰੂ ਹੋਣਗੇ।