FIFA World Cup 2022 : ਫੀਫਾ ਵਿਸ਼ਵ ਕੱਪ 2022 ਦੇ ਆਪਣੇ ਆਖਰੀ ਲੀਗ ਪੜਾਅ ਦੇ ਮੈਚ ਵਿੱਚ ਡੈਨਮਾਰਕ ਨੂੰ ਆਸਟਰੇਲੀਆ ਦੇ ਖਿਲਾਫ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਡੈਨਮਾਰਕ ਦੀ ਹਾਰ ਨਾਲ ਆਸਟ੍ਰੇਲੀਆ ਨੇ ਵਿਸ਼ਵ ਕੱਪ ਦੇ ਅਗਲੇ ਰਾਊਂਡ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਡੈਨਮਾਰਕ ਦਾ ਸਫਰ ਇੱਥੇ ਹੀ ਖਤਮ ਹੋ ਗਿਆ ਹੈ। ਆਸਟ੍ਰੇਲੀਆ ਦੀ ਜਿੱਤ ਦਾ ਅਸਰ ਟਿਊਨੀਸ਼ੀਆ 'ਤੇ ਵੀ ਪਿਆ ਹੈ, ਜਿਸ ਨੂੰ ਫਰਾਂਸ ਨੂੰ ਹਰਾਉਣ ਦੇ ਬਾਵਜੂਦ ਅਗਲੇ ਦੌਰ 'ਚ ਜਗ੍ਹਾ ਨਹੀਂ ਮਿਲੀ ਹੈ। ਫਰਾਂਸ ਅਤੇ ਆਸਟਰੇਲੀਆ ਨੇ ਛੇ-ਛੇ ਅੰਕਾਂ ਨਾਲ ਗਰੁੱਪ ਡੀ ਵਿੱਚੋਂ ਅਗਲੇ ਦੌਰ ਵਿੱਚ ਥਾਂ ਬਣਾ ਲਈ ਹੈ।

ਮੈਚ ਦੇ ਪਹਿਲੇ 10 ਮਿੰਟਾਂ ਵਿੱਚ ਕੋਈ ਵੀ ਟੀਮ ਗੋਲ ਦੇ ਨੇੜੇ ਨਹੀਂ ਜਾ ਸਕੀ ਪਰ 11ਵੇਂ ਮਿੰਟ ਵਿੱਚ ਡੈਨਮਾਰਕ ਨੇ ਪਹਿਲਾ ਮੌਕਾ ਬਣਾਇਆ। ਦੋਵਾਂ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਵੀ ਗੋਲ ਨਹੀਂ ਕਰ ਸਕਿਆ। ਆਸਟ੍ਰੇਲੀਆ ਨੇ ਜ਼ਿਆਦਾ ਹਮਲਾਵਰਤਾ ਦਿਖਾਈ ਪਰ ਡੈਨਮਾਰਕ ਦੇ ਡਿਫੈਂਸ ਨੇ ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ।

 



 ਦੂਜੇ ਹਾਫ ਵਿੱਚ ਆਸਟਰੇਲੀਆ ਨੂੰ ਮਿਲਿਆ ਫੈਸਲਾਕੁੰਨ ਗੋਲ 


ਦੂਜੇ ਹਾਫ ਦੀ ਸ਼ੁਰੂਆਤ ਤੋਂ ਹੀ ਆਸਟਰੇਲੀਆ ਨੇ ਲਗਾਤਾਰ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਇਸ ਦਾ ਫਾਇਦਾ ਵੀ ਮਿਲਿਆ। 60ਵੇਂ ਮਿੰਟ ਵਿੱਚ ਮੈਥਿਊ ਲੇਕੀ ਨੇ ਰਿਲੇ ਮੈਕਗ੍ਰੀ ਦੀ ਸਹਾਇਤਾ ਤੋਂ ਬਾਅਦ ਬਾਕਸ ਦੇ ਕੇਂਦਰ ਤੋਂ ਇੱਕ ਸ਼ਾਟ ਲਿਆ ਅਤੇ ਇਸ ਨੂੰ ਗੋਲ ਵਿੱਚ ਬਦਲ ਕੇ ਆਸਟਰੇਲੀਆ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਡੈਨਮਾਰਕ ਨੇ ਲਗਾਤਾਰ ਦੋ ਸ਼ਾਨਦਾਰ ਹਮਲੇ ਕੀਤੇ ਪਰ ਉਹ ਗੋਲ ਕਰਨ ਵਿੱਚ ਸਫਲ ਨਹੀਂ ਹੋ ਸਕੇ। 77ਵੇਂ, 82ਵੇਂ ਅਤੇ 88ਵੇਂ ਮਿੰਟ 'ਚ ਡੈਨਮਾਰਕ ਤੋਂ ਵੀ ਹਮਲਾ ਦੇਖਣ ਨੂੰ ਮਿਲਿਆ ਪਰ ਇਸ 'ਚ ਵੀ ਉਹ ਸਕੋਰ ਬਰਾਬਰ ਕਰਨ 'ਚ ਸਫਲ ਨਹੀਂ ਹੋ ਸਕੇ।

 


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।