ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਹਰ ਸਪੋਰਟਸ ਪਲੇਅਰ ਦੀ ਜਿੰਦਗੀ 'ਚ ਕਾਫੀ ਮਨੋਰੰਜਨ ਹੁੰਦਾ ਹੈ। ਖਿਡਾਰੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕੁਝ ਅਜਿਹਾ ਹੀ ਅਮਰੀਕਾ ਦੇ ਇੱਕ ਫੁੱਟਬਾਲਰ ਨਾਲ ਵੀ ਹੋਇਆ ਹੈ। ਅਮਰੀਕਾ ਦਾ ਫੁੱਟਬਾਲਰ ਚਰਚਾ 'ਚ ਤਾਂ ਬਣਿਆ ਹੋਇਆ ਹੈ ਪਰ ਉਂਦੇ ਚਰਚਾ 'ਚ ਬਣੇ ਹੋਣ ਦਾ ਕਾਰਨ ਉਸਦੀ ਖੇਡ ਨਹੀਂ ਬਲਕਿ ਇੱਕ ਪੌਰਨਸਟਾਰ ਹੈ। 


 

ਅਮਰੀਕੀ ਫੁੱਟਬਾਲਰ ਚੈਡ ਕੈਲੀ ਫੈਨਸ ਦੇ ਨਿਸ਼ਾਨੇ 'ਤੇ ਹਨ। ਇੱਕ ਮਸ਼ਹੂਰ ਪੌਰਨਸਟਾਰ ਨੂੰ ਫਰੈਂਡ ਰਿਕੁਐਸਟ ਭੇਜਣ ਕਾਰਨ ਇਸ ਫੁੱਟਬਾਲਰ ਦੀ ਸੋਸ਼ਲ ਨੈਟਵਰਕਿੰਗ ਵੈਬਸਾਈਟਸ 'ਤੇ ਕਾਫੀ ਨਿੰਦਾ ਹੋ ਰਹੀ ਹੈ। ਚੈਡ ਕੈਲੀ ਨੇ ਮਸ਼ਹੂਰ ਪੌਰਨਸਟਾਰ ਮੀਆ ਖਲੀਫਾ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਸਨੈਪਚੈਟ' 'ਤੇ ਫਰੈਂਡ ਰਿਕੁਐਸਟ ਭੇਜੀ। ਇਸਤੋਂ ਬਾਅਦ ਇਸ ਪੌਰਨਸਟਾਰ ਨੇ ਇਸ ਬਾਬਤ ਸਾਰੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰ ਦਿੱਤੀ। 

  

 

ਖਾਸ ਗੱਲ ਇਹ ਸੀ ਕਿ ਫੁੱਟਬਾਲਰ ਨੇ ਇਹ ਮੈਸੇਜਿਸ ਅਹਿਮ ਮੈਚ ਤੋਂ ਪਹਿਲਾਂ ਕੀਤੇ ਸਨ। ਅਤੇ ਮੈਚ 'ਚ ਇਸ ਖਿਡਾਰੀ ਦੀ ਟੀਮ ਨੂੰ ਮਿਲੀ ਹਾਰ ਦਾ ਗੁੱਸਾ ਵੀ ਇਸ ਫੁਟਬਾਲ ਖਿਡਾਰੀ 'ਤੇ ਹੀ ਨਿਕਲ ਗਿਆ। ਦਰਅਸਲ ਓਲੇ ਮਿਸ ਅਤੇ ਫਲੋਰੀਡਾ ਸਟੇਟ ਵਿਚਾਲੇ ਮੈਚ ਤੋਂ ਪਹਿਲਾਂ ਚੈਡ ਕੈਲੀ ਨੇ ਮੀਆ ਖਲੀਫਾ ਨੂੰ ਫਰੈਂਡ ਰਿਕੁਐਸਟ ਭੇਜੀ ਅਤੇ ਉਸਦੇ ਨਾਲ ਚੈਟ ਕੀਤੀ। ਚੈਡ ਨੇ ਖਲੀਫਾ ਨੂੰ ਪੁੱਛਿਆ ਕਿ ਓਹ ਉਸਦੇ ਸ਼ੋਅ ਬਾਰੇ ਕੀ ਸੋਚਦੀ ਹੈ ? ਮੀਆ ਨੇ ਨਾ ਸਿਰਫ ਫੁੱਟਬਾਲਰ ਦੀ ਰਿਕੁਐਸਟ ਰਿਜੈਕਟ ਕੀਤੀ ਬਲਕਿ ਇਹ ਪੂਰੀ ਚੈਟ ਆਪਣੇ ਟਵਿਟਰ ਅਕਾਊਂਟ 'ਤੇ ਵੀ ਸਾਂਝੀ ਕਰ ਦਿੱਤੀ। 

  

 

ਇਸਤੋਂ ਬਾਅਦ ਚੈਡ ਕੈਲੀ ਦੀ ਟੀਮ ਆਲੇ ਮਿਸ ਫਲੋਰੀਡਾ ਖਿਲਾਫ ਮੈਚ 'ਚ 28-6 ਦੀ ਲੀਡ ਹਾਸਿਲ ਕਰਨ ਦੇ ਬਾਵਜੂਦ ਮੈਚ 34-45 ਦੇ ਫਰਕ ਨਾਲ ਹਾਰ ਗਈ। ਮੈਸੇਜ ਸਾਹਮਣੇ ਆਉਣ ਤੋਂ ਬਾਅਦ ਅਤੇ ਟੀਮ ਦ ਇਮੈਚ ਹਾਰਨ ਤੋਂ ਬਾਅਦ ਚੈਡ ਕੈਲੀ ਫੈਨਸ ਅਤੇ ਕ੍ਰਿਟਿਕਸ ਦੇ ਨਿਸ਼ਾਨੇ 'ਤੇ ਆ ਗਏ। ਮਾਮਲਾ ਇੰਨਾ ਵਧ ਗਿਆ ਕਿ ਚੈਡ ਨੇ ਆਪਣਾ ਟਵਿਟਰ ਅਕਾਊਂਟ ਹੀ ਡਿਲੀਟ ਕਰ ਦਿੱਤਾ।