ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਚੀਫ ਕੋਚ ਰਹੇ ਦਿੱਗਜ ਅਨਿਲ ਕੁੰਬਲੇ ਦਾ ਕਹਿਣਾ ਹੈ ਕਿ ਐਮਐਸ ਧੋਨੀ ਦਾ ਭਵਿੱਖ ਭਾਰਤੀ ਕ੍ਰਿਕਟ ਟੀਮ ‘ਚ ਆਉਣ ਵਾਲੇ ਆਈਪੀਐਲ ਨਾਲ ਤੈਅ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ ‘ਚ ਧੋਨੀ ਦਾ ਪ੍ਰਦਰਸ਼ਨ ਇਹ ਤੈਅ ਕਰੇਗਾ ਕੀ ਉਹ ਆਸਟ੍ਰੇਲੀਆ ‘ਚ ਖੇਡੇ ਜਾਣ ਵਾਲੇ ਵਿਸ਼ਵ ਕੱਪ ‘ਚ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ।


ਤਜ਼ਰਬੇਕਾਰ ਵਿਕਟਕੀਪਰ, ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਬਾਰੇ ਉਨ੍ਹਾਂ ਕਿਹਾ ਕਿ ਸਾਬਕਾ ਕਪਤਾਨ ਲਈ ਆਈਪੀਐਲ ਦਾ ਪ੍ਰਦਰਸ਼ਨ ਕਾਫੀ ਅਹਿਮ ਹੈ। ਉਨ੍ਹਾਂ ਕਿਹਾ, “ਇਹ ਇਸ ਗੱਲ ‘ਤੇ ਨਿਰਧਾਰਤ ਹੈ ਕਿ ਵਰਲਡ ਕੱਪ ‘ਚ ਧੋਨੀ ਦਾ ਪ੍ਰਦਰਸ਼ਨ ਕਿਵੇਂ ਦਾ ਹੈ ਤੇ ਕੀ ਭਾਰਤੀ ਟੀਮ ਨੂੰ ਲੱਗਦਾ ਹੈ ਕਿ ਵਰਲਡ ਕੱਪ ‘ਚ ਉਸ ਦੀਆਂ ਸੇਵਾਵਾਂ ਦੀ ਲੋੜ ਹੈ। ਇਸ ਤਰ੍ਹਾਂ ਉਹ ਟੀਮ ਦਾ ਹਿੱਸਾ ਹੋ ਸਕਦੇ ਹਨ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਵੇਖਣਾ ਹੋਵੇਗਾ”।

ਅਨਿਲ ਕੁੰਬਲੇ ਨੇ ਅੱਗੇ ਕਿਹਾ, “ਮੈਂ ਨਿਸ਼ਚਤ ਤੌਰ ‘ਤੇ ਮੰਨਦਾ ਹਾਂ ਕਿ ਤੁਹਾਨੂੰ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲੋੜ ਹੈ ਤੇ ਕੁਲਦੀਪ ਯਾਦਵ ਤੇ ਯੁਜਵੇਂਦਰ ਚਹਿਲ ਜਿਹੇ ਕਿਸੇ ਨੂੰ ਮੇਰੇ ਖਿਆਲ ਨਾਲ ਇਸ ਦਾ ਹਿੱਸਾ ਬਣਨ ਦੀ ਲੋੜ ਹੈ”।