ਇੰਦੌਰ - ਟੀਮ ਇੰਡੀਆ 'ਚ 2 ਸਾਲ ਬਾਅਦ ਕਮਬੈਕ ਕਰ ਰਹੇ ਗੌਤਮ ਗੰਭੀਰ ਇੰਦੌਰ ਟੈਸਟ ਦੀ ਪਹਿਲੀ ਪਾਰੀ 'ਚ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ। ਗੰਭੀਰ ਨੇ ਦਮਦਾਰ ਸ਼ੁਰੂਆਤ ਤੋਂ ਬਾਅਦ ਫਿੱਕਾ ਖੇਡ ਵਿਖਾਇਆ ਅਤੇ ਫਿਰ ਪਹਿਲੇ ਸੈਸ਼ਨ ਦੌਰਾਨ ਹੀ ਆਪਣਾ ਵਿਕਟ ਗਵਾ ਬੈਠੇ। 

  

 

ਗੰਭੀਰ ਨੇ ਇੰਦੌਰ ਟੈਸਟ ਦੀ ਪਹਿਲੀ ਪਾਰੀ 'ਚ 29 ਰਨ ਦਾ ਯੋਗਦਾਨ ਪਾਇਆ। ਗੰਭੀਰ ਦੀ ਪਾਰੀ ਦੀ ਖਾਸ ਗੱਲ ਇਹ ਸੀ ਕਿ ਕਮਬੈਕ ਕਰ ਰਹੇ ਇਸ ਬੱਲੇਬਾਜ ਨੇ ਸ਼ੁਰੂਆਤ 'ਚ ਚੌਕੇ-ਛੱਕੇ ਲਗਾਉਣ 'ਚ ਕੋਈ ਝਿਜਕ ਨਹੀਂ ਵਿਖਾਈ। ਪਾਰੀ ਦੀਆਂ ਪਹਿਲੀਆਂ 9 ਗੇਂਦਾਂ 'ਚ ਹੀ ਗੰਭੀਰ 1 ਚੌਕਾ ਅਤੇ 2 ਛੱਕੇ ਜੜ ਚੁੱਕੇ ਸਨ। ਗੰਭੀਰ ਨੇ ਮੈਚ ਦੇ ਚੌਥੇ ਓਵਰ 'ਚ ਮੈਟ ਹੈਨਰੀ ਦੀ ਤੀਜੀ ਅਤੇ ਚੌਥੀ ਗੇਂਦ 'ਤੇ ਛੱਕੇ ਠੋਕੇ। ਗੰਭੀਰ ਨੇ ਟੀਮ ਅਤੇ ਫੈਨਸ ਨੂੰ ਸੁਨੇਹਾ ਦੇ ਦਿੱਤਾ ਸੀ ਕਿ ਓਹ ਇਸ ਕਮਬੈਕ 'ਤੇ ਧਮਾਕਾ ਕਰਨ ਲਈ ਤਿਆਰ ਹਨ। 

  

 

ਪਰ ਇਸਤੋਂ ਬਾਅਦ ਗੰਭੀਰ ਥੋੜੇ ਫਿੱਕੇ ਪੈ ਗਏ ਅਤੇ ਲੰਚ ਸਮੇਂ ਹੋਣ ਤੋਂ ਪਹਿਲਾਂ ਮੈਚ ਦੇ 20ਵੇਂ ਓਵਰ 'ਚ ਗੰਭੀਰ 29 ਰਨ ਦੀ ਪਾਰੀ ਖੇਡ ਆਊਟ ਹੋ ਗਏ। ਗੰਭੀਰ ਨੇ 3 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 53 ਗੇਂਦਾਂ 'ਤੇ 29 ਰਨ ਦੀ ਪਾਰੀ ਖੇਡੀ। ਗੰਭੀਰ ਬੋਲਟ ਦੀ ਗੇਂਦ 'ਤੇ ਆਊਟ ਹੋਏ। ਗੰਭੀਰ ਨੇ ਪਾਰੀ ਦੀ ਸ਼ੁਰੂਆਤ ਤਾਂ ਦਮਦਾਰ ਅੰਦਾਜ 'ਚ ਕੀਤੀ ਸੀ ਪਰ ਗੰਭੀਰ ਆਪਣੀ ਦਮਦਾਰ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਹੁਣ ਗੰਭੀਰ ਦੇ ਫੈਨਸ 'ਚ ਇਹੀ ਉਮੀਦ ਕਰਨਗੇ ਕਿ ਦੂਜੀ ਪਾਰੀ 'ਚ ਇਸ ਬੱਲੇਬਾਜ ਦਾ ਜਲਵਾ ਵੇਖਣ ਨੂੰ ਮਿਲੇ।