ਬੈਂਕਾਂ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ
ਏਬੀਪੀ ਸਾਂਝਾ | 08 Oct 2016 10:13 AM (IST)
ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਮਮੂਲੀ ਰਾਹਤ ਦੀ ਖਬਰ ਆਈ ਹੈ। ਦੋ ਸਰਕਾਰੀ ਬੈਂਕਾਂ ਨੇ ਆਪਣੀ ਵਿਆਜ ਦਰ 'ਚ ਕਟੌਤੀ ਕਰ ਦਿੱਤੀ ਹੈ। ਓਰੀਐਂਟਲ ਬੈਂਕ ਆਫ ਕਾਮਰਸ ਨੇ ਆਪਣੀਆਂ ਵਿਆਜ ਦਰਾਂ 'ਚ 0.05 ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੇ ਕਰਜ਼ ’ਤੇ ਆਪਣੀ ਵਿਆਜ ਦਰ 'ਚ 0.15 ਫੀਸਦ ਦੀ ਕਟੌਤੀ ਕੀਤੀ ਹੈ। ਦਰਅਸਲ ਰਿਜ਼ਰਵ ਬੈਂਕ ਵੱਲੋਂ ਆਪਣੀ ਪ੍ਰਮੁੱਖ ਨੀਤੀਗਤ ਦਰਾਂ ਰੈਪੋ 'ਚ 0.25 ਫੀਸਦ ਦੀ ਕਟੌਤੀ ਕਰਨ ਬਾਅਦ ਇਹਨਾਂ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਓਬੀਸੀ ਵੱਲੋਂ ਘਟਾਈਆਂ ਦਰਾਂ 10 ਅਕਤੂਬਰ ਤੋਂ ਅਤੇ ਯੂਨਾਈਡਿਡ ਬੈਂਕ ਆਫ ਇੰਡੀਆ ਵੱਲੋਂ ਨਵੀਆਂ ਦਰਾਂ 17 ਅਕਤੂਬਰ ਤੋਂ ਲਾਗੂ ਕੀਤੀਆਂ ਜਾਣਗੀਆਂ।