✕
  • ਹੋਮ

ਇੰਗਲੈਂਡ ਖਿਲਾਫ ਬਦਲਾ ਲੈਣ ਲਈ ਗੌਤਮ 'ਗੰਭੀਰ' !

ਏਬੀਪੀ ਸਾਂਝਾ   |  09 Nov 2016 01:23 PM (IST)
1

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਇੱਕ ਵਾਰ ਫਿਰ ਤੋਂ ਗੌਤਮ ਗੰਭੀਰ 'ਤੇ ਦਾਅ ਖੇਡਿਆ ਗਿਆ ਹੈ। ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਚੁਣੀ ਗਈ ਟੀਮ 'ਚ ਗੌਤਮ ਗੰਭੀਰ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ ਹੈ।

2

ਗੰਭੀਰ ਨੇ ਇੰਦੌਰ ਟੈਸਟ ਦੀ ਪਹਿਲੀ ਪਾਰੀ 'ਚ 29 ਰਨ ਦਾ ਯੋਗਦਾਨ ਪਾਇਆ। ਪਰ ਪਹਿਲੀ ਪਾਰੀ ਦੀ ਨਾਕਾਮੀ ਨੂੰ ਗੰਭੀਰ ਨੇ ਦੂਜੀ ਪਾਰੀ 'ਚ ਸਾਹਮਣੇ ਨਹੀਂ ਆਉਣ ਦਿੱਤਾ। ਗੰਭੀਰ ਨੇ ਦੂਜੀ ਪਾਰੀ 'ਚ 56 ਗੇਂਦਾਂ 'ਤੇ 6 ਚੌਕੇ ਲਗਾਉਂਦੇ ਹੋਏ 50 ਰਨ ਦੀ ਪਾਰੀ ਖੇਡੀ।

3

ਗੌਤਮ ਗੰਭੀਰ ਨੇ ਰਣਜੀ ਟਰਾਫੀ 'ਚ ਦਮਦਾਰ ਖੇਡ ਵਿਖਾਇਆ ਅਤੇ ਸਿਲੈਕਟਰਸ ਦਾ ਧਿਆਨ ਆਪਣੇ ਵਲ ਖਿੱਚਿਆ। ਸਿਲੈਕਟਰਸ ਨੇ ਟੀਮ ਇੰਡੀਆ 'ਚ ਗੰਭੀਰ ਨੂੰ ਸ਼ਾਮਿਲ ਕੀਤਾ ਤਾਂ ਵਿਰਾਟ ਨੇ ਵੀ ਗੰਭੀਰ ਨੂੰ ਰਾਜਕੋਟ ਟੈਸਟ ਦੀ ਪਲੇਇੰਗ ਇਲੈਵਨ 'ਚ ਸ਼ਾਮਿਲ ਕਰ ਲਿਆ।

4

ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਦੂਜੇ ਟੈਸਟ ਤੋਂ ਪਹਿਲਾਂ ਗੰਭੀਰ ਨੇ ਟੀਮ ਇੰਡੀਆ ਲਈ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਸਾਲ 2014 'ਚ ਖੇਡਿਆ ਸੀ।

5

ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੇ ਆਖਰੀ ਟੈਸਟ 'ਚ ਵੀ ਗੰਭੀਰ ਨੂੰ ਬੱਲੇਬਾਜ਼ੀ ਦਾ ਮੌਕਾ ਮਿਲਿਆ ਸੀ। ਗੰਭੀਰ ਨੇ ਇਸ ਮੌਕੇ ਪਹਿਲੀ ਪਾਰੀ 'ਚ 29 ਅਤੇ ਦੂਜੀ ਪਾਰੀ 'ਚ 50 ਰਨ ਦਾ ਯੋਗਦਾਨ ਪਾਇਆ ਸੀ।

6

7

ਇਸ ਮੈਚ 'ਚ ਗੰਭੀਰ ਨੇ ਪਹਿਲੀ ਪਾਰੀ 'ਚ 0 ਅਤੇ ਦੂਜੀ ਪਾਰੀ 'ਚ 3 ਰਨ ਬਣਾਏ ਸਨ। ਗੰਭੀਰ ਦੀ 2 ਸਾਲ ਬਾਅਦ ਟੀਮ ਇੰਡੀਆ 'ਚ ਐਂਟਰੀ ਹੋਈ ਹੈ।

8

ਟੀਮ ਇੰਡੀਆ 'ਚ 2 ਸਾਲ ਬਾਅਦ ਕਮਬੈਕ ਕਰ ਰਹੇ ਗੌਤਮ ਗੰਭੀਰ ਇੰਦੌਰ ਟੈਸਟ ਦੀ ਪਹਿਲੀ ਪਾਰੀ 'ਚ ਪ੍ਰਭਾਵਿਤ ਕਰਨ 'ਚ ਨਾਕਾਮ ਰਹੇ। ਗੰਭੀਰ ਨੇ ਦਮਦਾਰ ਸ਼ੁਰੂਆਤ ਤੋਂ ਬਾਅਦ ਫਿੱਕਾ ਖੇਡ ਵਿਖਾਇਆ ਅਤੇ ਫਿਰ ਪਹਿਲੇ ਸੈਸ਼ਨ ਦੌਰਾਨ ਹੀ ਆਪਣਾ ਵਿਕਟ ਗਵਾ ਬੈਠੇ।

9

ਗੰਭੀਰ ਵੀ ਇਸੇ ਕੋਸ਼ਿਸ਼ 'ਚ ਹੋਣਗੇ ਕਿ ਇੰਗਲੈਂਡ ਖਿਲਾਫ ਆਖਰੀ ਮੌਕੇ ਮਿਲੀ ਨਾਕਾਮੀ ਦਾ ਬਦਲਾ ਇਸ ਵਾਰ ਵੱਡਾ ਸਕੋਰ ਹਾਸਿਲ ਕਰ ਪੂਰਾ ਕੀਤਾ ਜਾਵੇ।

10

  • ਹੋਮ
  • ਖੇਡਾਂ
  • ਇੰਗਲੈਂਡ ਖਿਲਾਫ ਬਦਲਾ ਲੈਣ ਲਈ ਗੌਤਮ 'ਗੰਭੀਰ' !
About us | Advertisement| Privacy policy
© Copyright@2026.ABP Network Private Limited. All rights reserved.