✕
  • ਹੋਮ

ਗੰਭੀਰ-ਵਿਜੈ ਨੇ ਸੰਭਾਲਿਆ ਮੋਰਚਾ

ਏਬੀਪੀ ਸਾਂਝਾ   |  10 Nov 2016 05:11 PM (IST)
1

ਨਾਲ ਹੀ ਸਲਾਮੀ ਜੋੜੀ ਨੇ ਸਕੋਰਿੰਗ ਦਾ ਸਿਲਸਿਲਾ ਵੀ ਟੁੱਟਣ ਨਹੀਂ ਦਿੱਤਾ। ਮੁਰਲੀ ਵਿਜੈ 70 ਗੇਂਦਾਂ 'ਤੇ 25 ਰਨ ਬਣਾ ਕੇ ਨਾਬਾਦ ਰਹੇ ਜਦਕਿ ਗੌਤਮ ਗੰਭੀਰ ਨੇ 68 ਗੇਂਦਾਂ 'ਤੇ ਨਾਬਾਦ 28 ਰਨ ਬਣਾ ਲਏ ਸਨ।

2

3

ਪਰ ਇੰਗਲੈਂਡ ਦੇ ਵੱਡੇ ਸਕੋਰ ਦੇ ਜਵਾਬ 'ਚ ਟੀਮ ਇੰਡੀਆ ਨੇ ਵੀ ਚੰਗੀ ਸ਼ੁਰੂਆਤ ਕੀਤੀ। ਭਾਰਤ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਬਿਨਾ ਕੋਈ ਵਿਕਟ ਗਵਾਏ 63 ਰਨ ਬਣਾ ਲਏ ਸਨ।

4

ਟੀਮ ਇੰਡੀਆ ਨੂੰ ਮੁਰਲੀ ਵਿਜੈ ਅਤੇ ਗੌਤਮ ਗੰਭੀਰ ਨੇ ਚੰਗੀ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਭਾਰਤ ਨੂੰ 23 ਓਵਰਾਂ ਦੀ ਖੇਡ ਦੌਰਾਨ ਕੋਈ ਝਟਕਾ ਨਹੀਂ ਲੱਗਣ ਦਿੱਤਾ।

5

ਵਿਜੈ-ਗੰਭੀਰ ਟਿਕੇ

6

ਭਾਰਤ ਲਈ ਸ਼ਮੀ, ਯਾਦਵ ਅਤੇ ਅਸ਼ਵਿਨ ਨੇ 2-2 ਵਿਕਟ ਹਾਸਿਲ ਕੀਤੇ ਜਦਕਿ ਜਡੇਜਾ ਨੇ 3 ਵਿਕਟ ਆਪਣੇ ਨਾਮ ਕੀਤੇ।

7

8

ਮਹਿੰਗੇ ਸਾਬਿਤ ਹੋਏ ਗੇਂਦਬਾਜ਼

9

ਇਸਤੋਂ ਪਹਿਲਾਂ ਮੈਚ ਦੇ ਦੂਜੇ ਦਿਨ ਮੋਇਨ ਅਲੀ ਨੇ ਆਪਣਾ ਸੈਂਕੜਾ ਪੂਰਾ ਕੀਤਾ। ਅਲੀ ਪਹਿਲੇ ਦਿਨ ਦੇ ਅੰਤ ਤਕ 99 ਰਨ ਬਣਾ ਕੇ ਨਾਬਾਦ ਰਹੇ ਸਨ। ਮੋਇਨ ਅਲੀ ਨੇ 213 ਗੇਂਦਾਂ 'ਤੇ 117 ਰਨ ਦੀ ਪਾਰੀ ਖੇਡੀ। ਮੋਇਨ ਅਲੀ ਦੀ ਪਾਰੀ 'ਚ 13 ਚੌਕੇ ਸ਼ਾਮਿਲ ਸਨ।

10

ਅਲੀ ਦਾ ਧਮਾਕਾ

11

ਇੰਗਲੈਂਡ ਦੀ ਟੀਮ ਨੇ ਭਾਰਤ ਖਿਲਾਫ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ 537 ਰਨ ਦਾ ਪਹਾੜ ਜਿਹਾ ਸਕੋਰ ਖੜਾ ਕੀਤਾ ਹੈ। ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 537 ਰਨ 'ਤੇ ਆਲ ਆਊਟ ਹੋਈ।

12

ਸਟੋਕਸ ਦਾ ਮਾਸਟਰ ਸਟ੍ਰੋਕ

13

ਮੋਇਨ ਅਲੀ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਨੂੰ ਬੈਨ ਸਟੋਕਸ ਨੇ ਸੰਭਾਲਿਆ। ਸਟੋਕਸ ਨੇ 235 ਗੇਂਦਾਂ 'ਤੇ 128 ਰਨ ਦੀ ਪਾਰੀ ਖੇਡੀ।

14

ਸਟੋਕਸ ਦੀ ਪਾਰੀ 'ਚ 13 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਸਟੋਕਸ ਦੇ ਸੈਂਕੜੇ ਦੇ ਆਸਰੇ ਇੰਗਲੈਂਡ ਦੀ ਟੀਮ ਨੇ 500 ਰਨ ਦਾ ਅੰਕੜਾ ਪਾਰ ਕੀਤਾ। ਇਸਤੋਂ ਪਹਿਲਾਂ ਮੈਚ ਦੇ ਪਹਿਲੇ ਦਿਨ ਜੋ ਰੂਟ ਨੇ 124 ਰਨ ਦੀ ਪਾਰੀ ਖੇਡ ਇੰਗਲੈਂਡ ਨੂੰ ਮਜਬੂਤੀ ਦਿੱਤੀ ਸੀ।

  • ਹੋਮ
  • ਖੇਡਾਂ
  • ਗੰਭੀਰ-ਵਿਜੈ ਨੇ ਸੰਭਾਲਿਆ ਮੋਰਚਾ
About us | Advertisement| Privacy policy
© Copyright@2025.ABP Network Private Limited. All rights reserved.