ਚੰਡੀਗੜ੍ਹ: ਆਈਸੀਸੀ ਵਰਲਡ ਕੱਪ 2011 ਤੇ T20 ਵਰਲਡ ਕੱਪ 2007 ਦੇ ਫਾਈਲਨ ਦੇ ਹੀਰੋ ਗੌਤਨ ਗੰਭਾਰ ਨੇ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗੰਭੀਰ ਨੇ ਐਲਾਨ ਕੀਤਾ ਹੈ ਕਿ 6 ਦਸੰਬਰ ਨੂੰ ਆਂਧਰਾ ਪ੍ਰਦੇਸ਼ ਤੇ ਦਿੱਲੀ ਵਿਚਾਲੇ ਖੇਡੇ ਜਾਣ ਵਾਲਾ ਪਣਜੀ ਮੈਚ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਮੈਚ ਹੋਏਗਾ। ਗੰਭੀਰ ਨੇ ਫੇਸਬੁੱਕ ’ਤੇ 11 ਮਿੰਟਾਂ ਦੀ ਵੀਡੀਓ ਸ਼ੇਅਰ ਕਰ ਕੇ ਕ੍ਰਿਕੇਟ ਨੂੰ ਅਲਵਿਦਾ ਕਹਿਣ ਦੀ ਗੱਲ ਸਾਂਝੀ ਕੀਤੀ ਹੈ।
ਲੰਮੇ ਸਮੇਂ ਤੋਂ ਨੈਸ਼ਨਲ ਟੀਮ ਤੋਂ ਬਾਹਰ ਚੱਲ ਰਹੇ ਗੰਭੀਰ ਨੇ ਫੇਸਬੁੱਕ ਪੋਸਟ ’ਤੇ ਵੀਡੀਓ ਵਿੱਚ ਕਿਹਾ ਹੈ ਕਿ ਉਹ ਆਪਣੇ 14 ਸਾਲਾਂ ਲੰਮੇ ਕ੍ਰਿਕੇਟ ਕਰੀਅਰ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਆਈਸੀਸੀ ਪਲੇਅਰ ਆਫ ਦਿ ਈਅਰ ਦਾ ਖਿਤਾਬ ਜਿੱਤਣ ਵਾਲੇ ਗੰਭੀਰ ਨੇ ਭਾਰਤ ਲਈ 58 ਟੈਸਟ, 147 ਵਨਡੇਅ ਤੇ 37 T20 ਮੈਚ ਖੇਡੇ ਹਨ।
ਭਾਰਤ ਵੱਲੋਂ ਖੇਡਦਿਆਂ ਗੰਭੀਰ ਨੇ 58 ਟੈਸਟ ਮੈਚਾਂ ਵਿੱਚ 9 ਸੈਂਕੜਿਆਂ ਦੀ ਮਦਦ ਨਾਲ 4154 ਦੌੜਾਂ ਬਣਾਈਆਂ। 147 ਵਨਡੇਅ ਮੈਚਾਂ ਵਿੱਚ ਉਨ੍ਹਂ 11 ਸੈਂਕੜੇ ਅਤੇ 5238 ਦੌੜਾਂ ਬਣਾਈਆਂ। 2011 ਦੇ ਵਿਸ਼ਵ ਫਾਈਨਲਜ਼ ਦੀ ਜਿੱਤ ਦੇ ਹੀਰੋ ਗੰਭੀਰ ਨੇ 37 ਟੀ-20 ਮੈਚਾਂ ਵਿੱਚ 7 ਅਰਧ ਸੈਂਕੜਿਆਂ ਦੀ ਮਦਦ ਨਾਲ 932 ਦੌੜਾਂ ਬਣਾਈਆਂ ਸਨ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਆਈਪੀਐਲ ਵਿੱਚ ਵੀ ਗੰਭੀਰ ਦਾ ਰਿਕਾਰਡ ਸ਼ਾਨਦਾਰ ਰਿਹਾ। ਉਨ੍ਹਾਂ ਦੀ ਅਗਵਾਈ ਹੇਠ ਕੋਲਕਾਤਾ ਨਾਈਟ ਰਾਈਡਰਜ਼ ਨੂੰ 2012 ਅਤੇ 2014 ਵਿੱਚ ਆਈਪੀਐਲ ਦੇ ਜੇਤੂ ਬਣਨ ਵਿੱਚ ਸਫ਼ਲਤਾ ਮਿਲੀ। ਉਨ੍ਹਾਂ 154 ਆਈਪੀਐਲ ਮੈਚਾਂ ਵਿੱਚ 31 ਦੇ ਔਸਤ 4218 ਦੌੜਾਂ ਬਣਾਈਆਂ।