ਟੀਮ ਇੰਡੀਆ ਦੀ ਪਲੇਇੰਗ XI !
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਅਮਰੀਕਾ ਦੇ ਫਲੋਰੀਡਾ 'ਚ ਮੈਚ ਹੋਣੇ ਹਨ। ਇਥੇ ਦਾ ਰੋਮਾਂਚ ਵੇਖ ਕੇ ਪਹਿਲਾਂ ਹੀ ਭਾਰਤੀ ਟੀਮ ਦੇ ਖਿਡਾਰੀ ਹੈਰਾਨ ਹਨ। ਪਰ ਭਾਰਤੀ ਟੀਮ ਨੂੰ ਹੋਰ ਹੈਰਾਨ ਕਰਨ ਲਈ ਵੈਸਟ ਇੰਡੀਜ਼ ਦੀ ਟੀਮ ਨਾਲ ਕ੍ਰਿਸ ਗੇਲ ਅਤੇ ਕਿਰਨ ਪੋਲਾਰਡ ਵਰਗੇ ਖਿਡਾਰੀ ਜੁੜ ਗਏ ਹਨ। ਟੀਮ ਇੰਡੀਆ ਅਜੇ ਤਕ ਟੀ-20 ਵਿਸ਼ਵ ਕਪ 'ਚ ਵੈਸਟ ਇੰਡੀਜ਼ ਹਥੋਂ ਮਿਲੀ ਹਾਰ ਨਹੀਂ ਭੁੱਲੀ ਹੈ ਅਤੇ ਹੁਣ ਫਲੋਰੀਡਾ 'ਚ ਟੀਮ ਇੰਡੀਆ ਉਸ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਜਰੂਰ ਕਰੇਗੀ।
ਟੀਮ ਦੀ ਖਬਰ
ਭਾਰਤੀ ਟੀਮ ਦੇ ਹੌਂਸਲੇ ਤਾਂ ਟੈਸਟ ਸੀਰੀਜ਼ ਦੀ ਜਿੱਤ ਤੋਂ ਬਾਅਦ ਹੀ ਬੁਲੰਦ ਸਨ ਪਰ ਹੁਣ ਕਪਤਾਨ ਧੋਨੀ ਦੇ ਟੀਮ ਨਾਲ ਜੁੜਨ ਤੋਂ ਬਾਅਦ ਟੀਮ ਜਿੱਤ ਦੀ ਤਿਆਰੀ ਕਰ ਰਹੀ ਹੈ। ਅੱਜ ਦਾ ਮੁਕਾਬਲਾ ਇੱਕ ਪਾਸੇ ਗੇਲ ਬਨਾਮ ਅਸ਼ਵਿਨ ਦਾ ਕੰਟੈਸਟ ਬਣ ਸਕਦਾ ਹੈ ਅਤੇ ਦੂਜੇ ਪਾਸੇ ਵਿਰਾਟ ਬਨਾਮ ਨਰਾਇਨ ਦੀ ਟੱਕਰ ਵੀ ਸਾਬਿਤ ਹੋ ਸਕਦਾ ਹੈ।
ਫਲੋਰੀਡਾ 'ਚ ਹੋਵੇਗਾ ਮੈਚ
1 Rohit Sharma, 2 Shikhar Dhawan, 3 Virat Kohli, 4 KL Rahul, 5 Ajinkya Rahane, 6 MS Dhoni (capt. & wk), 7 Stuart Binny, 8 Ravindra Jadeja, 9 R Ashwin, 10 Jasprit Bumrah, 11 Mohammed Shami
ਹੁਣ ਮੌਕਾ ਹੈ ਟੀ-20 ਦੇ ਮੁਕਾਬਲੇ ਦਾ ਅਤੇ ਇਸ 'ਚ ਭਾਰਤ ਨੂੰ ਵੈਸਟ ਇੰਡੀਜ਼ ਨੂੰ ਹਰਾਉਣਾ ਆਸਾਨ ਨਹੀਂ ਰਹੇਗਾ।
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਇੱਕ ਤਰਫਾ ਰਹੀ। ਇਸ ਸੀਰੀਜ਼ 'ਚ ਭਾਰਤੀ ਟੀਮ ਮੇਜ਼ਬਾਨ ਟੀਮ 'ਤੇ ਹਾਵੀ ਰਹੀ ਅਤੇ ਭਾਰਤ ਨੇ 2-0 ਨਾਲ ਸੀਰੀਜ਼ 'ਤੇ ਕਬਜਾ ਕੀਤਾ। ਪਰ ਹੁਣ ਉਸ ਸੀਰੀਜ਼ ਦੀ ਵਾਰੀ ਹੈ ਜਿਸ 'ਚ ਵੈਸਟ ਇੰਡੀਜ਼ ਦੀ ਟੀਮ ਵਿਸ਼ਵ ਚੈਂਪੀਅਨ ਹੈ।
ਭਾਰਤ ਦਾ ਪਲੇਇੰਗ XI (ਸੰਭਾਵਿਤ)