ਦੰਗਲ ਤੋਂ ਹਟੀਆਂ ਫੋਗਾਟ ਭੈਣਾਂ
ਗੀਤਾ ਤਾਂ ਲੀਗ 'ਚ ਇੱਕ ਵੀ ਮੈਚ ਨਹੀਂ ਖੇਡ ਸਕੀ ਜਦਕਿ ਬਬੀਤਾ ਨੂੰ ਇੱਕ ਮੈਚ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਭਲਵਾਨੀ 'ਚ ਵੱਡਿਆਂ ਬੁਲੰਦੀਆਂ ਹਾਸਿਲ ਕਰਨ ਵਾਲੀਆਂ ਫੋਗਾਟ ਭੈਣਾਂ ਪਿਛਲੇ ਕੁਝ ਸਮੇਂ ਤੋਂ ਫਿਲਮ 'ਦੰਗਲ' ਕਾਰਨ ਚਰਚਾ 'ਚ ਹਨ।
ਪ੍ਰੋ ਰੈਸਲਿੰਗ ਲੀਗ ਤੋਂ ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਨੇ ਹਟਣ ਦਾ ਫੈਸਲਾ ਲਿਆ ਹੈ। ਦੰਗਲ ਗਲਰਜ਼ ਦੇ ਲੀਗ ਤੋਂ ਹਟਣ ਨਾਲ ਲੀਗ ਦਾ ਰੋਮਾਂਚ ਘਟ ਜਾਣ ਦੇ ਆਸਾਰ ਹਨ।
ਗੀਤਾ ਫੋਗਾਟ ਅਤੇ ਬਬੀਤਾ ਗੋਗਾਟ ਦੇ ਜੌਹਰ ਫਿਲਮ 'ਚ ਵੇਖਣ ਤੋਂ ਬਾਅਦ ਦਰਸ਼ਕਾਂ ਨੂੰ ਇਹੀ ਜੌਹਰ ਮੈਚਾਂ 'ਚ ਵੇਖਣ ਦੀ ਉਮੀਦ ਸੀ। ਪਰ ਦਰਸ਼ਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ।
ਗੀਤਾ ਹੁਣ ਤਕ ਹੋਏ ਮੈਚਾਂ 'ਚ ਵੀ ਇੰਜਰੀ ਦੇ ਕਾਰਨ ਹਿੱਸਾ ਨਹੀਂ ਲੈ ਸਕੀ ਸੀ।
ਗੀਤਾ ਫੋਗਾਟ 58kg ਭਾਰਵਰਗ 'ਚ ਖੇਡ ਰਹੀ ਸੀ। ਬਬੀਤਾ ਲੀਗ 'ਚ 53kg ਭਾਰਵਰਗ 'ਚ ਹਿੱਸਾ ਲਾਇ ਰਹੀ ਸੀ।
ਬਬੀਤਾ ਦਾ ਇੱਕੋ ਇੱਕ ਮੈਚ ਮੈਟਸਨ ਖਿਲਾਫ ਹੋਇਆ ਜਿਸ 'ਚ ਉਨ੍ਹਾਂ ਨੂੰ 46 seconds 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ।
ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਉੱਤਰ ਪ੍ਰਦੇਸ਼ ਦੰਗਲ ਦੀ ਟੀਮ ਲਈ ਖੇਡ ਰਹੀਆਂ ਸਨ। ਦੋਨਾ ਨੂੰ ਲੀਗ ਲਈ 16-16 ਲੱਖ ਦੀ ਰਾਸ਼ੀ ਮਿਲੀ ਸੀ।
ਦੰਗਲ ਗਰਲਸ ਦੇ ਲੀਗ ਤੋਂ ਹਟਣ ਦਾ ਕਾਰਨ ਇੰਜਰੀ ਹੈ।
ਫੋਗਾਟ ਭੈਣਾਂ ਚੋਂ ਰਿਤੂ ਫੋਗਾਟ ਅਤੇ ਸੰਗੀਤਾ ਫੋਗਾਟ ਅਜੇ ਵੀ ਲੀਗ ਦਾ ਹਿੱਸਾ ਹਨ। ਪਰ ਇਸ ਲੀਗ ਦਾ ਸਭ ਤੋਂ ਚਰਚਾ 'ਚ ਰਿਹਾ ਗੀਤ ਫੋਗਾਟ ਅਤੇ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਦਾ ਮੈਚ ਦਰਸ਼ਕਾਂ ਨੂੰ ਵੇਖਣ ਨੂੰ ਨਹੀਂ ਮਿਲਿਆ।