ਨਵੀਂ ਦਿੱਲੀ - ਕ੍ਰਿਕਟ ਨੂੰ ਵੈਸੇ ਤਾਂ ਜੈਂਟਲਮੈਨਸ ਗੇਮ ਕਿਹਾ ਜਾਂਦਾ ਹੈ ਪਰ ਬੁਧਵਾਰ ਨੂੰ ਕ੍ਰਿਕਟ ਦੇ ਮੈਦਾਨ 'ਤੇ ਕੁਝ ਅਜਿਹਾ ਹੋਇਆ ਜਿਸਨੇ ਖੇਡ ਨੂੰ ਸ਼ਰਮਸਾਰ ਕਰ ਦਿੱਤਾ। ਬੰਗਲਾਦੇਸ਼ ਦੇ ਕ੍ਰਿਕਟਰ ਸ਼ਬੀਰ ਰਹਿਮਾਨ 'ਤੇ 2 ਮਾਮਲਿਆਂ 'ਚ ਕਾਰਵਾਈ ਹੋਈ।
ਪਹਿਲਾ ਮਾਮਲਾ
ਬੰਗਲਾਦੇਸ਼ ਪ੍ਰੀਮਿਅਰ ਲੀਗ ਦੇ ਇੱਕ ਮੈਚ ਦੌਰਾਨ ਮੈਦਾਨ 'ਤੇ ਬੰਗਲਾਦੇਸ਼ੀ ਕ੍ਰਿਕਟਰ ਸ਼ਬੀਰ ਰਹਿਮਾਨ ਅਤੇ ਅਫਗਾਨੀ ਕ੍ਰਿਕਟਰ ਮੋਹੰਮਦ ਸ਼ਹਿਜਾਦ ਵਿਚਾਲੇ ਕਿਸੇ ਗੱਲ ਨੂੰ ਲੈਕੇ ਖੂਬ ਬਹਿਸ ਹੋਈ। ਗੱਲ ਇਸ ਹੱਦ ਤਕ ਵਧ ਗਈ ਸੀ ਕਿ ਸ਼ਬੀਰ ਨੇ ਆਪਣਾ ਬੱਲਾ ਤਕ ਚੁੱਕ ਲਿਆ ਸੀ। ਹਾਲਾਂਕਿ ਅੰਪਾਇਰ ਦੇ ਵਿਚਾਲੇ ਆਉਣ ਤੋਂ ਬਾਅਦ ਬਹਿਸ ਅੱਗੇ ਨਹੀਂ ਵਧੀ। ਇਸ ਕਾਰਨ ਦੇ ਨਾਲ ਸ਼ਬੀਰ 'ਤੇ 15% ਦੇ ਜੁਰਮਾਨਾ ਲੱਗਾ ਅਤੇ ਉਨ੍ਹਾਂ ਨੂੰ 2 ਮੈਚਾਂ ਲਈ ਬੈਨ ਵੀ ਕਰ ਦਿੱਤਾ ਗਿਆ।
ਦੂਜਾ ਮਾਮਲਾ
ਇਸਤੋਂ ਪਹਿਲਾਂ ਸ਼ਬੀਰ 'ਤੇ ਇੱਕ ਹੋਰ ਮਾਮਲੇ 'ਚ ਵੀ ਜੁਰਮਾਨਾ ਲਗਾਇਆ ਗਿਆ। ਸ਼ਬੀਰ ਅਤੇ ਗੇਂਦਬਾਜ਼ ਅਲ ਅਮੀਨ ਹੁਸੈਨ ਨੇ ਹੋਟਲ ਦੇ ਕਮਰੇ 'ਚ ਮਹਿਲਾਵਾਂ ਨੂੰ ਬੁਲਾਇਆ ਜੋ ਕਿ ਰੂਲਸ ਦੇ ਖਿਲਾਫ ਸੀ। ਇਸਦੇ ਲਈ ਉਨ੍ਹਾਂ 'ਤੇ ਰਿਕਾਰਡ 15 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ।