✕
  • ਹੋਮ

ਸਹਾਇਕ ਸਟਾਫ 'ਚ ਨਹੀਂ ਹੋਇਆ ਬਦਲਾਅ

ਏਬੀਪੀ ਸਾਂਝਾ   |  26 Jun 2016 01:04 PM (IST)
1

ਭਾਰਤ ਦੇ ਜ਼ਿੰਬਾਬਵੇ ਦੌਰੇ ਦੌਰਾਨ ਵੀ ਬਾਂਗੜ ਅਤੇ ਅਭੈ ਸ਼ਰਮਾ ਕੋਚਿੰਗ ਸਟਾਫ ਦਾ ਹਿੱਸਾ ਸਨ। ਦੋਨਾ ਦੀ ਕੋਚਿੰਗ ਹੇਠ ਭਾਰਤ ਨੇ ਵਨਡੇ ਸੀਰੀਜ਼ 3-0 ਨਾਲ ਅਤੇ ਟੀ-20 ਸੀਰੀਜ਼ 2-1 ਦੇ ਫਰਕ ਨਾਲ ਜਿੱਤੀ।

2

BCCI ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਟੀਮ ਦੇ ਨਵੇਂ ਕੋਚ ਅਨਿਲ ਕੁੰਬਲੇ ਨਾਲ ਸਲਾਹ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।

3

ਸੰਜੈ ਬਾਂਗੜ 2014 'ਚ ਰਵੀ ਸ਼ਾਸਤਰੀ ਦੇ ਟੀਮ ਮੈਨੇਜਰ ਬਣਨ ਤੋਂ ਬਾਅਦ ਟੀਮ ਨਾਲ ਜੁੜੇ ਸਹਾਇਕ ਸਟਾਫ ਦੇ ਇਕੱਲੇ ਮੈਂਬਰ ਹਨ ਜੋ ਹੁਣ ਵੀ ਟੀਮ ਦਾ ਹਿੱਸਾ ਹੈ। ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੂੰ ਫੀਲਡਿੰਗ ਦੇ ਗੁਰ ਸਿਖਾਉਣ ਵਾਲੇ ਅਭੈ ਸ਼ਰਮਾ ਨੇ ਭਾਰਤ ਏ ਟੀਮ ਦੇ ਨਾਲ ਵੀ ਕੰਮ ਕੀਤਾ ਹੈ ਅਤੇ ਜ਼ਿੰਬਾਬਵੇ ਦੌਰੇ 'ਤੇ ਅਭੈ ਸ਼ਰਮਾ ਨੂੰ ਭਾਰਤੀ ਟੀਮ ਦੀ ਫੀਲਡਿੰਗ ਲਈ ਕੋਚ ਚੁਣਿਆ ਗਿਆ ਸੀ।

4

ਰੇਲਵੇ ਦੇ ਸਾਬਕਾ ਕ੍ਰਿਕਟਰ ਅਭੈ ਹਿਮਾਚਲ ਪ੍ਰਦੇਸ਼ ਕ੍ਰਿਕਟ ਟੀਮ ਦੇ ਵੀ ਕੋਚ ਹਨ। ਵੈਸਟ ਇੰਡੀਜ਼ ਦੌਰੇ ਲਈ ਬੈਂਗਲੁਰੂ 'ਚ ਕੈਂਪ 28 ਜੂਨ ਤੋਂ ਸ਼ੁਰੂ ਹੋਣਾ ਹੈ।

5

6

BCCI ਨੇ ਵੈਸਟ ਇੰਡੀਜ਼ ਦੇ ਜੁਲਾਈ 'ਚ ਹੋਣ ਵਾਲੇ ਦੌਰੇ ਲਈ ਸੰਜੈ ਬਾਂਗੜ ਨੂੰ ਟੀਮ ਦਾ ਬੱਲੇਬਾਜ਼ੀ ਕੋਚ ਬਣਾਏ ਰੱਖਣ ਦਾ ਫੈਸਲਾ ਕੀਤਾ ਹੈ। ਨਾਲ ਹੀ ਅਭੈ ਸ਼ਰਮਾ ਵੀ ਫੀਲਡਿੰਗ ਕੋਚ ਦੇ ਤੌਰ 'ਤੇ ਟੀਮ ਨਾਲ ਜੁੜੇ ਰਹਿਣਗੇ।

7

ਸੂਤਰਾਂ ਅਨੁਸਾਰ ਭਾਰਤ ਵੱਲੋਂ ਸਭ ਤੋਂ ਵਧ ਵਿਕਟ ਲੈਣ ਵਾਲੇ ਕੁੰਬਲੇ ਦੇ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਕਿਸੇ ਗੇਂਦਬਾਜੀ ਕੋਚ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ।

  • ਹੋਮ
  • ਖੇਡਾਂ
  • ਸਹਾਇਕ ਸਟਾਫ 'ਚ ਨਹੀਂ ਹੋਇਆ ਬਦਲਾਅ
About us | Advertisement| Privacy policy
© Copyright@2026.ABP Network Private Limited. All rights reserved.