ਨਵੀਂ ਦਿੱਲੀ - ਅਨੁਸ਼ਾਸਨ ਤੋੜਨ ਦਾ ਹਵਾਲਾ ਦੇਕੇ 1 ਸਾਲ ਤਕ ਟੀਮ ਇੰਡੀਆ ਤੋਂ ਬੈਨ ਲਗਾ ਕੇ ਬਾਹਰ ਰੱਖੇ ਗਏ ਹਾਕੀ ਖਿਡਾਰੀ ਗੁਰਬਾਜ ਸਿੰਘ ਨੇ ਜਬਰਦਸਤ ਵਾਪਸੀ ਕੀਤੀ ਹੈ। ਤਜਰਬੇਕਾਰ ਖਿਡਾਰੀ ਗੁਰਬਾਜ ਸਿੰਘ ਹਾਕੀ ਇੰਡੀਆ ਲੀਗ 2017 ਦੀ ਕਲੋਜ਼ਡ ਬਿਡ 'ਚ ਸਭ ਤੋਂ ਮਹਿੰਗੇ ਖਿਡਾਰੀ ਦੇ ਰੂਪ 'ਚ ਵਿਕੇ। 

  

 

ਗੁਰਬਾਜ ਨੂੰ ਸਾਲ 2015 ਦੀ ਹਾਕੀ ਇੰਡੀਆ ਲੀਗ ਦੀ ਚੈਂਪੀਅਨ ਰਾਂਚੀ ਰੇਜ਼ ਨੇ 99,000 ਡਾਲਰ (ਲਗਭਗ 66 ਲੱਖ ਰੁਪਏ) 'ਚ ਖਰੀਦਿਆ। ਰਾਈਟ ਹਾਫ 'ਚ ਖੇਡਣ ਵਾਲੇ ਗੁਰਬਾਜ ਸਿੰਘ 'ਤੇ ਹਾਕੀ ਇੰਡੀਆ ਨੇ ਅਗਸਤ 2015 'ਚ 9 ਮਹੀਨੇ ਦਾ ਬੈਨ ਲਗਾਇਆ ਸੀ। ਉਨ੍ਹਾਂ 'ਤੇ ਅਨੁਸ਼ਾਸਨ ਤੋੜਨ ਦੇ ਆਰੋਪ ਲੱਗੇ ਸਨ। 

  

 

ਵਿਦੇਸ਼ੀ ਖਿਡਾਰੀਆਂ 'ਚ ਜਰਮਨ ਖਿਡਾਰੀ ਕਰਿਟੋਫਰ ਰੂਰ 75,000 ਡਾਲਰ 'ਚ ਵਿਕੇ। ਰੂਰ ਨੂੰ ਵੀ ਰਾਂਚੀ ਰੇਜ਼ ਦੀ ਟੀਮ ਨੇ ਖਰੀਦਿਆ। ਇਸਤੋਂ ਅਲਾਵਾ ਕਲਿੰਗਾ ਲੈਂਸਰਸ ਦੀ ਟੀਮ ਨੇ ਟੌਮ ਕ੍ਰੈਗ ਨੂੰ, ਜੇ.ਪੀ. ਪੰਜਾਬ ਵਾਰੀਅਰਸ ਨੇ ਰਾਬਰਟ ਵੈਨ ਡਰ ਹੋਰਸਟ ਨੂੰ ਅਤੇ ਯੂ.ਪੀ. ਵਿਜ਼ਾਰਡਸ ਨੇ ਸੇਵੇ ਵਾਨ ਨੂੰ ਖਰੀਦਿਆ।