ਗੁਰਮਿਹਰ ਕੌਰ ਦਾ ਸਹਿਵਾਗ ਨੂੰ ਕਰਾਰਾ ਜਵਾਬ
Randeep HoodaVerified account@RandeepHooda 17h17 hours ago Randeep Hooda Retweeted Aditya Chaudhary ???????????????????????? @virendersehwag ????????????????
ਰਣਦੀਪ ਹੁੱਡਾ ਦਾ ਟਵੀਟ
ਵੀਰੇਂਦਰ ਸਹਿਵਾਗ ਦਾ ਟਵੀਟ
ਗੁਰਮਿਹਰ ਕੌਰ ਨੇ ਸਹਿਵਾਗ ਦੇ ਟਵੀਟ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ 'ਮੈਨੂੰ ਮਿਲ ਰਹੀ ਨਫਰਤ ਨੂੰ ਹੋਰ ਭੜਕਾਉਣ ਲਈ ਮੈਂ ਸਹਿਵਾਗ ਦਾ ਧੰਨਵਾਦ ਕਰਦੀ ਹਾਂ। ਆਖਿਰ ਮੈਂ ਇੱਕ 20 ਸਾਲ ਦੀ ਕੁੜੀ ਹਾਂ ਅਤੇ ਜੇਕਰ ਸਹਿਵਾਗ ਅਤੇ ਰਣਦੀਪ ਹੁੱਡਾ ਵਰਗੇ ਮਸ਼ਹੂਰ ਲੋਕ ਆਪਣੀ ਪੋਜ਼ੀਸ਼ਨ ਦਾ ਇਸਤੇਮਾਲ ਮੇਰੇ ਖਿਲਾਫ ਕਰਨਾ ਚਾਹੁੰਦੇ ਹਨ ਤਾਂ ਠੀਕ ਹੈ। ਇਹ ਉਨ੍ਹਾਂ ਲਈ ਚੰਗਾ ਹੈ।'
ਗੁਰਮਿਹਰ ਕੌਰ ਨੇ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਆਖਿਆ ਹੈ ਕਿ 'ਸੋਸ਼ਲ ਮੀਡੀਆ ਉੱਤੇ ਮੈਨੂੰ ਕਾਫ਼ੀ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਰੇਪ ਕਰਨ ਦੀਆਂ ਵੀ ਹਨ।' ਗੁਰਮੇਹਰ ਕੌਰ ਅਨੁਸਾਰ ਰਾਸ਼ਟਰਵਾਦ ਦੇ ਨਾਮ ਉੱਤੇ ਰੇਪ ਦੀ ਧਮਕੀ ਦੇਣਾ ਸਹੀ ਨਹੀਂ ਹੈ। ਗੁਰਮੇਹਰ ਕੌਰ ਵੱਲੋਂ ਏਬੀਵੀਪੀ ਦੇ ਕੀਤੇ ਗਏ ਵਿਰੋਧ ਤੋਂ ਬਾਅਦ ਉਸ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਆਗੂਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।
ਸਹਿਵਾਗ ਕਿਵੇਂ ਬਣੇ ਇਸ ਮਾਮਲੇ ਦਾ ਹਿੱਸਾ ?
ਏਬੀਵੀਪੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਆਪਣੇ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਕਾਰਗਿਲ ਵਿੱਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮਿਹਰ ਕੌਰ ਨੇ ਆਖਿਆ ਕਿ ਏਬੀਵੀਪੀ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੂੰ ਨਫ਼ਰਤ ਭਰੇ ਸੰਦੇਸ਼ ਮਿਲ ਰਹੇ ਹਨ। ਗੁਰਮੇਹਰ ਕੌਰ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ ਅਤੇ ਉਹ ਦਿੱਲੀ ਦੇ ਸ਼੍ਰੀ ਰਾਮ ਕਾਲਜ ਦੀ ਵਿਦਿਆਰਥਣ ਹੈ।
Virender SehwagVerified account@virendersehwag 19h19 hours ago Bat me hai Dum ! #BharatJaisiJagahNahi
ਏ.ਬੀ.ਵੀ.ਪੀ. ਦੇ ਖਿਲਾਫ ਹਾਲ 'ਚ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾਉਣ ਵਾਲੀ ਕਾਰਗਿਲ ਸ਼ਹੀਦ ਦੀ ਬੇਟੀ ਦੀ ਵੀਰੇਂਦਰ ਸਹਿਵਾਗ ਨੇ ਆਪਣੇ ਅੰਦਾਜ਼ 'ਚ ਚੁਟਕੀ ਲਈ। ਟਵਿਟਰ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਗੁਰਮਿਹਰ ਇੱਕ ਤਖਤੀ ਰੱਖੀ ਨਜਰ ਆਈ ਸੀ। ਇਸਤੇ ਲਿਖਿਆ ਸੀ 'ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਵਾਰ ਨੇ ਮਾਰਿਆ ਸੀ।' ਇਸਤੋਂ ਬਾਅਦ ਸਹਿਵਾਗ ਨੇ ਵੀ ਟਵਿਟਰ 'ਤੇ ਤਖਤੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਇਸਤੇ ਲਿਖਿਆ ਸੀ ਕਿ 'ਦੋ ਟ੍ਰਿਪਲ ਸੈਂਚੁਰੀ ਮੈਂ ਨਹੀਂ ਮਾਰੀਆਂ, ਇਹ ਮੇਰੇ ਬੈਟ ਦਾ ਕਮਾਲ ਸੀ।'
ਪਰ ਇਸ ਸਭ ਵਿਚਾਲੇ ਸਹਿਵਾਗ ਦਾ ਟਵੀਟ ਸੁਰਖੀਆਂ 'ਚ ਆ ਗਿਆ ਹੈ। ਕੁਝ ਫੈਨਸ ਨੇ ਸਹਿਵਾਗ ਦੇ ਇਸ ਟਵੀਟ ਨੂੰ ਵੀ ਗਲਤ ਦੱਸਿਆ ਹੈ। ਪਰ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਨੇ ਵੀਰੂ ਦਾ ਟਵੀਟ ਪੋਸਟ ਕਰ ਉਨ੍ਹਾਂ ਨੂੰ ਥਾਪੀ ਦਿੱਤੀ ਹੈ।
ਵੀਰੇਂਦਰ ਸਹਿਵਾਗ ਦੇ ਟਵੀਟ ਤੋਂ ਬਾਅਦ ਹੁਣ ਗੁਰਮਿਹਰ ਕੌਰ ਨੇ ਵੀ ਸਹਿਵਾਗ ਨੂੰ ਕਰਾਰਾ ਜਵਾਬ ਦਿੱਤਾ ਹੈ।