ਨਵੀਂ ਦਿੱਲੀ: ਕ੍ਰਿਕਟ ਦੀ ਦੁਨੀਆ ‘ਚ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਨਾਲ ਲੋਹਾ ਮਨਵਾ ਚੁੱਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਅੱਜ ਕੋਹਲੀ ਜਦੋਂ ਵੀ ਮੈਦਾਨ ‘ਚ ਉੱਤਰਦੇ ਹਨ ਤਾਂ ਕੋਈ ਨਵਾਂ ਰਿਕਾਰਡ ਬਣਾਉਂਦੇ ਹੀ ਹਨ। ਇਸ ਕਰਕੇ ਉਹ ਕ੍ਰਿਕਟ ‘ਚ ਰਿਕਾਰਡ ਦਾ ਸਮਾਨਾਰਥੀ ਬਣ ਗਏ ਹਨ।
ਕੋਹਲੀ ਇਸ ਸਮੇਂ ਬੰਗਲਾਦੇਸ਼ ਖਿਲਾਫ ਚੱਲ ਰਹੇ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹਨ। ਉਹ ਭੁਟਾਨ ‘ਚ ਆਪਣੀਆਂ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ ਤੇ ਆਪਣਾ ਜਨਮ ਦਿਨ ਵੀ ਉੱਥੇ ਹੀ ਮਨਾਉਣਗੇ। ਕੋਹਲੀ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਦੇ ਘਰ ਦੇ ਨਾਂ ‘ਚੀਕੂ’ ਪਿੱਛੇ ਦੀ ਕਹਾਣੀ ਬਾਰੇ ਦੱਸਾਂਗੇ।
ਵਿਰਾਟ ਕੋਹਲੀ ਨੂੰ ਚੀਕੂ ਨਾਂ ਉਸ ਦੇ ਸਹਾਇਕ ਕੋਚ ਰਹੇ ਅਜਿਤ ਚੌਧਰੀ ਨੇ ਦਿੱਤਾ ਸੀ। ਇਸ ਦੀ ਕਹਾਣੀ ‘ਡ੍ਰਿਵਨ’ ਨਾਂ ਦੀ ਕਿਤਾਬ ‘ਚ ਲਿਖੀ ਹੈ। ਕਿਤਾਬ ‘ਚ ਲਿਖਿਆ ਹੈ, “ਵਿਰਾਟ ਉਸ ਸਮੇਂ ਕੁੱਲ 10 ਮੈਚ ਵੀ ਨਹੀਂ ਖੇਡੇ ਸੀ। ਦਿੱਲੀ ਦੀ ਟੀਮ ਮੁੰਬਈ ਖਿਲਾਫ ਰਣਜੀ ਖੇਡ ਰਹੀ ਸੀ। ਨੌਜਵਾਨ ਕੋਹਲੀ ਟੀਮ ਦਾ ਹਿੱਸਾ ਸੀ ਤੇ ਜਦੋਂ ਉਹ ਵਾਲ ਕਟਾ ਕੇ ਆਏ ਤੇ ਉਨ੍ਹਾਂ ਨੇ ਆਪਣੇ ਨਵੇਂ ਲੁਕ ਬਾਰੇ ਪੁੱਛਿਆ ਤਾਂ ਅਜਿਤ ਨੇ ਕਿਹਾ ਕਿ ਉਹ ਬਿਲਕੁਲ ਚੀਕੂ ਲੱਗ ਰਿਹਾ ਹੈ। ਇਸ ਤੋਂ ਬਾਅਦ ਸਭ ਨੇ ਉਨ੍ਹਾਂ ਨੂੰ ਚੀਕੂ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ।
ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ‘ਚ ਗਿਣਿਆ ਜਾਂਦਾ ਹੈ। ਕੋਹਲੀ ਨੇ ਹੁਣ ਤਕ 82 ਟੈਸਟ ਮੈਚ ਭਾਰਤ ਲਈ ਖੇਡੇ ਹਨ, ਜਿਨ੍ਹਾਂ ‘ਚ ਉਸ ਨੇ 7066 ਦੌੜਾਂ ਬਣਾਈਆਂ ਹਨ। ਕੋਹਲੀ ਨੇ 57.78 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਕੋਹਲੀ ਨੇ ਟੈਸਟ ‘ਚ ਸੱਤ ਦੋਹਰੇ ਸੈਂਕੜੇ, 26 ਸੈਂਕੜੇ ਤੇ 22 ਅਰਧ ਸੈਂਕੜੇ ਜੜੇ ਹਨ।
ਉਧਰ ਵਨ ਡੇਅ ਦੀ ਗੱਲ ਕੀਤੀ ਜਾਵੇ ਤਾਂ ਕੋਹਲੀ ਨੇ 239 ਮੈਚਾਂ ‘ਚ 60.31 ਦੀ ਔਸਤ ਨਾਲ 11,520 ਦੌੜਾਂ ਬਣਾਈਆਂ ਹਨ। ਵਨ ਡੇ ਕਰੀਅਰ ‘ਚ ਕੋਹਲੀ ਨੇ 43 ਸੈਂਕੜੇ, 54 ਅਰਧ ਸੈਂਕੜੇ ਜੜੇ ਹਨ। ਟੀ-20 ‘ਚ ਵਿਰਾਟ ਕੋਹਲੀ ਦਾ ਸਟ੍ਰਾਈਕ ਰੇਟ 135.28 ਦਾ ਰਿਹਾ ਹੈ।
ਵਿਰਾਟ ਕੋਹਲੀ ਹੋਏ 31 ਸਾਲ ਦੇ, ਜਾਣੋ ‘ਚੀਕੂ’ ਨਾਂ ਰੱਖੇ ਜਾਣ ਦੀ ਦਿਲਚਸਪ ਕਹਾਣੀ
ਏਬੀਪੀ ਸਾਂਝਾ
Updated at:
05 Nov 2019 12:24 PM (IST)
ਕ੍ਰਿਕਟ ਦੀ ਦੁਨੀਆ ‘ਚ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਨਾਲ ਲੋਹਾ ਮਨਵਾ ਚੁੱਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਅੱਜ ਕੋਹਲੀ ਜਦੋਂ ਵੀ ਮੈਦਾਨ ‘ਚ ਉੱਤਰਦੇ ਹਨ ਤਾਂ ਕੋਈ ਨਵਾਂ ਰਿਕਾਰਡ ਬਣਾਉਂਦੇ ਹੀ ਹਨ।
- - - - - - - - - Advertisement - - - - - - - - -