✕
  • ਹੋਮ

ਵਿਜੇਂਦਰ ਦੇ ਟਾਈਟਲ ਬਚਾਉਣ ਦੀ ਰਾਤ !

ਏਬੀਪੀ ਸਾਂਝਾ   |  17 Dec 2016 01:17 PM (IST)
1

ਕੈਰੀ ਹੋਪ ਖਿਲਾਫ ਜਿੱਤਿਆ ਸੀ ਖਿਤਾਬ

2

ਇਸਤੋਂ ਪਹਿਲਾਂ ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਜੁਲਾਈ 'ਚ ਆਸਟ੍ਰੇਲੀਆ ਦੇ ਕੈਰੀ ਹੋਪ ਨੂੰ ਹਰਾਉਂਦੇ ਹੋਏ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਟਾਈਟਲ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਸਾਲ 2008 'ਚ ਬੀਜਿੰਗ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ ਦਿੱਲੀ ਦੇ 'ਜੈਮ-ਪੈਕਡ' ਤਿਅਗਰਾਜ ਸਟੇਡੀਅਮ 'ਚ ਘਰੇਲੂ ਦਰਸ਼ਕਾਂ ਸਾਹਮਣੇ 30 ਤੋਂ ਵੱਧ ਮੈਚਾਂ ਦਾ ਅਨੁਭਵ ਰੱਖਣ ਵਾਲੇ ਹੋਪ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ ਸੀ।

3

17 ਦਿਸੰਬਰ ਨੂੰ ਹੋਣ ਵਾਲੇ ਮੈਚ 'ਚ ਵਿਜੇਂਦਰ ਸਿੰਘ ਆਪਣੇ ਖਿਤਾਬ ਦਾ ਬਚਾਅ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਇੰਟਰਕਾਂਟੀਨੈਂਟਲ ਚੈਂਪੀਅਨ ਟੈਨਜ਼ਾਨੀਆ ਦੇ ਫਰਾਂਸਿਸ ਚੈਕਾ ਖਿਲਾਫ ਕਰਦੇ ਨਜਰ ਆਉਣਗੇ।

4

ਪਿਛਲੇ ਕੁਝ ਦਿਨਾਂ ਤੋਂ ਚੈਕਾ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਿਸਦੇ ਜਵਾਬ 'ਚ ਵਿਜੇਂਦਰ ਨੇ ਦੱਸਿਆ ਕਿ ਓਹ ਕਿਸੇ ਤੋਂ ਨਹੀਂ ਘਬਰਾਉਂਦੇ ਅਤੇ ਚੈਕਾ ਨੂੰ ਤਾਂ ਓਹ ਨਾਕਆਊਟ ਨਾਲ ਹਰਾਉਣ ਦੀ ਤਿਆਰੀ ਕਰ ਰਹੇ ਹਨ।

5

ਵਿਜੇਂਦਰ ਸਿੰਘ ਅਤੇ ਹੋਪ ਵਿਚਾਲੇ ਖੇਡਿਆ ਗਿਆ ਇਹ ਮੈਚ 10 ਰਾਊਂਡ ਤਕ ਚੱਲਿਆ। ਇਸਤੋਂ ਪਹਿਲਾਂ ਹੋਈਆਂ 6 ਫਾਈਟਸ 'ਚ ਵਿਜੇਂਦਰ ਸਿੰਘ ਨੇ ਹਰ ਵਾਰ 'ਨਾਕ-ਆਊਟ' ਆਸਰੇ ਮੈਚ ਜਿੱਤਿਆ ਸੀ।

6

7

ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਅੱਜ (17 ਦਿਸੰਬਰ) ਨੂੰ ਹੋਣ ਵਾਲੀ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬੀ ਬਾਊਟ 'ਨਾਈਟ ਆਫ ਦੇ ਚੈਂਪੀਅਨਸ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹੁਣ ਵਿਜੇਂਦਰ ਸਿੰਘ ਨੇ ਇਸ ਫਾਈਟ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਵਿਜੇਂਦਰ ਸਿੰਘ ਨੇ ਕਿਹਾ ਹੈ ਕਿ ਓਹ ਆਪਣੇ ਵਿਰੋਧੀ ਫਰਾਂਸਿਸ ਚੇਕਾ ਨੂੰ ਨਾਕਆਊਟ ਨਾਲ ਹਰਾਉਣਗੇ।

8

  • ਹੋਮ
  • ਖੇਡਾਂ
  • ਵਿਜੇਂਦਰ ਦੇ ਟਾਈਟਲ ਬਚਾਉਣ ਦੀ ਰਾਤ !
About us | Advertisement| Privacy policy
© Copyright@2026.ABP Network Private Limited. All rights reserved.