ਆਮਿਰ ਖਾਨ ਨੂੰ ਪਟਕੇਗਾ ਵਿਜੇਂਦਰ ਸਿੰਘ ?

ਸ਼ਨੀਵਾਰ ਦੀ ਰਾਤ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕਰਨ ਵਾਲੇ ਵਿਜੇਂਦਰ ਸਿੰਘ ਨੇ ਆਪਣੇ ਅੱਗੇ ਦੇ ਮੁਕਾਬਲਿਆਂ ਬਾਰੇ ਗਲਬਾਤ ਕਰਦਿਆਂ ਇੱਕ ਵੱਡਾ ਖੁਲਾਸਾ ਕੀਤਾ ਹੈ। ਵਿਜੇਂਦਰ ਸਿੰਘ ਆਪਣੇ ਅਗਲੇ ਬਾਊਟ 'ਚ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਬਾਕਸਰ ਆਮਿਰ ਖਾਨ ਨਾਲ ਟੱਕਰ ਲੈਣਾ ਚਾਹੁੰਦੇ ਹਨ।
ਜੇਤੂ ਰਥ 'ਤੇ ਸਵਾਰ ਵਿਜੇਂਦਰ ਸਿੰਘ ਨੇ ਲਗਾਤਾਰ 7 ਜਿੱਤਾਂ ਦਰਜ ਕਰ ਆਪਣਾ ਵਿਜੈ ਅਭਿਆਨ ਜਾਰੀ ਰਖਿਆ। ਇਸਤੋਂ ਪਹਿਲਾਂ ਹੋਈਆਂ 6 ਫਾਈਟਸ 'ਚ ਵਿਜੇਂਦਰ ਸਿੰਘ ਨੇ ਹਰ ਵਾਰ 'ਨਾਕ-ਆਊਟ' ਆਸਰੇ ਮੈਚ ਜਿੱਤਿਆ ਸੀ।
WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬ ਜਿੱਤਣ ਤੋਂ ਕੁਝ ਹੀ ਮਿਨਟ ਬਾਅਦ ਵਿਜੇਂਦਰ 'ਤੇ ਸਵਾਲਾਂ ਦੀ ਵਰਖਾ ਹੋਣ ਲੱਗੀ। ਹਰ ਕੋਈ ਇਹੀ ਸਵਾਲ ਪੁੱਛ ਰਿਹਾ ਸੀ ਕਿ ਹੁਣ ਵਿਜੇਂਦਰ ਦੀ ਟੱਕਰ ਕਿਸ ਨਾਲ ਹੋਵੇਗੀ। ਪਹਿਲਾਂ ਇਸ ਮਾਮਲੇ 'ਚ ਚੁੱਪੀ ਵਰਤ ਰਹੇ ਵਿਜੇਂਦਰ ਨੇ ਜਲਦੀ ਹੀ ਦੱਸਿਆ ਕਿ ਹੁਣ ਉਹ ਪਾਕਿਸਤਾਨੀ ਬਾਕਸਰ ਆਮਿਰ ਖਾਨ ਨਾਲ ਟੱਕਰ ਲੈਣਾ ਚਾਹੁੰਦੇ ਹਨ।
ਵਿਜੇਂਦਰ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇਕਰ ਇਹ ਮੁਕਾਬਲਾ ਹੁੰਦਾ ਹੈ ਤਾਂ ਇਹ ਭਾਰਤ 'ਚ ਹੀ ਕਰਵਾਇਆ ਜਾਵੇ।
ਸ਼ਨੀਵਾਰ ਦੀ ਰਾਤ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕਰਨ ਵਾਲੇ ਵਿਜੇਂਦਰ ਸਿੰਘ ਨੇ ਆਪਣੇ ਅੱਗੇ ਦੇ ਮੁਕਾਬਲਿਆਂ ਬਾਰੇ ਗਲਬਾਤ ਕਰਦਿਆਂ ਇੱਕ ਵੱਡਾ ਖੁਲਾਸਾ ਕੀਤਾ ਹੈ। ਵਿਜੇਂਦਰ ਸਿੰਘ ਆਪਣੇ ਅਗਲੇ ਬਾਊਟ 'ਚ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਬਾਕਸਰ ਆਮਿਰ ਖਾਨ ਨਾਲ ਟੱਕਰ ਲੈਣਾ ਚਾਹੁੰਦੇ ਹਨ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਨੇ ਮੁੱਕੇਬਾਜ਼ਾਂ ਦੀ ਵੇਟ ਕੈਟੇਗਰੀ ਵੱਖ-ਵੱਖ ਹੈ। ਵਿਜੇਂਦਰ ਨੇ ਕਿਹਾ ਕਿ ਇਹ ਮੁਕਾਬਲਾ ਇੱਕੋ ਹਿਸਾਬ ਨਾਲ ਹੋ ਸਕਦਾ ਹੈ ਕਿ ਜੇਕਰ ਆਮਿਰ ਆਪਣਾ ਭਾਰ ਵਧਾਏ ਜਾਂ ਵਿਜੇਂਦਰ ਨੂੰ ਆਪਣਾ ਭਾਰ ਘਟਾਉਣਾ ਪਏ।
ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਕੈਰੀ ਹੋਪ ਨੂੰ ਹਰਾਉਂਦੇ ਹੋਏ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਟਾਈਟਲ ਦਾ ਖਿਤਾਬ ਆਪਣੇ ਨਾਮ ਕੀਤਾ।
ਚੈਂਪੀਅਨ ਬਾਕਸਰ ਵਿਜੇਂਦਰ ਸਿੰਘ ਨੇ ਆਪਣੇ ਦਮਦਾਰ ਮੁੱਕਿਆਂ ਨਾਲ ਆਸਟ੍ਰੇਲੀਆ ਦੇ ਹੋਪ ਨੂੰ ਖੂਬ ਮਜ਼ਾ ਚਖਾਇਆ।
ਸਾਲ 2008 'ਚ ਬੀਜਿੰਗ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ ਦਿੱਲੀ ਦੇ 'ਜੈਮ-ਪੈਕਡ' ਤਿਅਗਰਾਜ ਸਟੇਡੀਅਮ 'ਚ ਘਰੇਲੂ ਦਰਸ਼ਕਾਂ ਸਾਹਮਣੇ 30 ਤੋਂ ਵੱਧ ਮੈਚਾਂ ਦਾ ਅਨੁਭਵ ਰੱਖਣ ਵਾਲੇ ਹੋਪ ਨੂੰ ਇੱਕ ਤਰਫਾ ਅੰਦਾਜ਼ 'ਚ ਮਾਤ ਦਿੱਤੀ। ਵਿਜੇਂਦਰ ਸਿੰਘ ਅਤੇ ਹੋਪ ਵਿਚਾਲੇ ਖੇਡਿਆ ਗਿਆ ਇਹ ਮੈਚ 10 ਰਾਊਂਡ ਤਕ ਚੱਲਿਆ। ਤਿੰਨੇ ਜੱਜਾਂ ਨੇ ਫੈਸਲਾ ਵਿਜੇਂਦਰ ਸਿੰਘ ਦੇ ਪੱਖ 'ਚ ਸੁਣਾਇਆ।