ਨਵੇਂ ਸਾਲ 'ਤੇ ਭੱਜੀ-ਗੀਤਾ ਦੀਆਂ ਤਸਵੀਰਾਂ
ਭੱਜੀ ਅਤੇ ਗੀਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਵਾਰ ਦੋਨਾ ਨੇ ਨਵੇਂ ਸਾਲ ਦੀਆਂ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ।
ਭੱਜੀ ਅਤੇ ਗੀਤਾ ਨੇ ਸਾਲ 2015 'ਚ ਵਿਆਹ ਰਚਾਇਆ ਸੀ ਅਤੇ ਹੁਣ ਦੋਨਾ ਕੋਲ ਇੱਕ ਬੇਟੀ ਹੈ ਜਿਸਦਾ ਨਾਲ ਹਿਨਾਯਾ ਹੀਰ ਪਲਾਹਾ ਰਖਿਆ ਹੈ। ਕੁਝ ਦਿਨ ਪਹਿਲਾਂ ਦੋਨੇ ਆਪਣੀ ਬੇਟੀ ਨਾਲ ਹਰਮੰਦਿਰ ਸਾਹਿਬ ਮੱਥਾ ਟੇਕਣ ਪੁੱਜੇ ਸਨ।
ਗੀਤਾ ਬਸਰਾ ਆਪਣੇ ਪਤੀ ਹਰਭਜਨ ਸਿੰਘ ਨਾਲ ਚਿੱਟੇ ਰੰਗ ਦੀ ਲਗਜ਼ਰੀ ਕਿਸ਼ਤੀ 'ਤੇ ਹਾਲੀਡੇ ਮਨਾ ਰਹੀ ਹੈ।
ਖਿਡਾਰੀਆਂ ਦੇ ਟਵੀਟਸ ਤੋਂ ਬਾਅਦ ਦੇਸ਼ ਦੇ ਇੱਕ ਦਿੱਗਜ ਖਿਡਾਰੀ ਦੀਆਂ ਨਵੇਂ ਸਾਲ ਦੀ ਸੈਲੀਬਰੇਸ਼ਨ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇਹ ਖਿਡਾਰੀ ਹੈ ਟੀਮ ਇੰਡੀਆ ਦਾ ਟਰਬਨੇਟਰ ਹਰਭਜਨ ਸਿੰਘ।
1 ਜਨਵਰੀ 2017 ਯਾਨੀ ਕਿ ਨਵੇਂ ਸਾਲ ਦਾ ਪਹਿਲਾ ਦਿਨ। ਹਰ ਕਿਸੇ ਨੇ ਨਵੇਂ ਸਾਲ ਦਾ ਸਵਾਗਤ ਆਪਣੇ ਅੰਦਾਜ਼ 'ਚ ਕੀਤਾ ਅਤੇ ਹਰ ਕੋਈ ਇੱਕ-ਦੂਜੇ ਨੂੰ ਇਸ ਮੌਕੇ ਵਧਾਈ ਦੇ ਰਿਹਾ ਹੈ। ਨਵੇਂ ਸਾਲ 'ਤੇ ਦੇਸ਼ ਦੇ ਦਿੱਗਜ ਖਿਡਾਰੀਆਂ ਨੇ ਵੀ ਆਪਣੇ ਚਾਹੁਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸਭ ਦੀ ਤੰਦਰੁਸਤੀ ਦੀ ਉਮੀਦ ਜਤਾਈ।
ਭਾਰਤ ਦੇ ਸਟਾਰ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ 'ਚ ਭੱਜੀ ਅਤੇ ਗੀਤਾ ਇੱਕ ਕਿਸ਼ਤੀ (ਯਾਚ) 'ਤੇ ਮਸਤੀ ਕਰਦੇ ਨਜਰ ਆ ਰਹੇ ਹਨ।