16 ਰਨ ਵਿਚਾਲੇ 6 ਵਿਕਟਾਂ ਹਾਸਿਲ ਕਰ ਜਿੱਤਿਆ ਪੰਜਾਬ
ਪੰਜਾਬ - 162/7 (20 ਓਵਰ)
ਪੰਜਾਬ ਲਈ ਮਨਨ ਵੋਹਰਾ ਅਤੇ ਬਲਤੇਜ ਸਿੰਘ ਜਿੱਤ ਦੇ ਹੀਰੋ ਰਹੇ।
ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 162 ਰਨ ਬਣਾਏ। ਪੰਜਾਬ ਲਈ ਮਨਨ ਵੋਹਰਾ ਨੇ ਸਭ ਤੋਂ ਵਧ 60 ਰਨ ਦਾ ਯੋਗਦਾਨ ਪਾਇਆ।
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਸਈਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ 'ਚ ਪੰਜਾਬ ਦੀ ਟੀਮ ਜੇਤੂ ਰਹੀ। ਵੀਰਵਾਰ ਨੂੰ ਖੇਡੇ ਗਏ ਮੈਚ 'ਚ ਪੰਜਾਬ ਨੇ 23 ਰਨ ਨਾਲ ਬਾਜ਼ੀ ਮਾਰੀ।
ਹਿਮਾਚਲ ਪ੍ਰਦੇਸ਼ - 139/9 (20 ਓਵਰ)
ਮਨਨ ਵੋਹਰਾ ਨੇ 50 ਗੇਂਦਾਂ 'ਤੇ 2 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 60 ਰਨ ਦੀ ਪਾਰੀ ਖੇਡੀ। ਆਖਰੀ ਓਵਰਾਂ ਦੌਰਾਨ ਗੁਰਕੀਰਤ ਮਾਨ ਨੇ 16 ਗੇਂਦਾਂ 'ਤੇ 34 ਰਨ ਦੀ ਪਾਰੀ ਖੇਡ ਪੰਜਾਬ ਨੂੰ 150 ਰਨ ਦਾ ਅੰਕੜਾ ਪਾਰ ਕਰਵਾਇਆ।
ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ ਅੰਕੁਸ਼ ਬੈਂਸ ਨੇ 32 ਗੇਂਦਾਂ 'ਤੇ 57 ਰਨ ਦੀ ਪਾਰੀ ਖੇਡ ਚੰਗੀ ਸ਼ੁਰੂਆਤ ਦਿੱਤੀ। ਇੱਕ ਸਮੇਂ ਹਿਮਾਚਲ ਪ੍ਰਦੇਸ਼ ਦੀ ਟੀਮ 15ਵੇਂ ਓਵਰ 'ਚ 3 ਵਿਕਟ ਗਵਾ ਕੇ 114 ਰਨ ਬਣਾ ਚੁੱਕੀ ਸੀ। ਪਰ ਫਿਰ ਪੰਜਾਬ ਦੇ ਗੇਂਦਬਾਜ਼ਾਂ ਨੇ ਮੈਚ 'ਚ ਵਾਪਸੀ ਕੀਤੀ ਅਤੇ ਅਗਲੇ 16 ਰਨ ਵਿਚਾਲੇ ਹਿਮਾਚਲ ਪ੍ਰਦੇਸ਼ ਦੇ 6 ਵਿਕਟ ਹਾਸਿਲ ਕੀਤੇ।
ਹਿਮਾਚਲ ਪ੍ਰਦੇਸ਼ ਦੀ ਟੀਮ ਮੈਚ 23 ਰਨ ਨਾਲ ਗਵਾ ਬੈਠੀ। ਪੰਜਾਬ ਲਈ ਹਰਭਜਨ ਸਿੰਘ ਨੇ ਦਮਦਾਰ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ 'ਚ 25 ਰਨ ਦੇਕੇ 2 ਵਿਕਟ ਝਟਕੇ। ਬਲਤੇਜ ਸਿੰਘ ਨੇ 4 ਓਵਰਾਂ 'ਚ 33 ਰਨ ਦੇਕੇ 3 ਵਿਕਟ ਹਾਸਿਲ ਕੀਤੇ। ਇਸ ਟੂਰਨਾਮੈਂਟ 'ਚ ਪੰਜਾਬ ਦੀ ਕਪਤਾਨੀ ਹਰਭਜਨ ਸਿੰਘ ਕਰ ਰਹੇ ਹਨ।