ਭੱਜੀ ਨੇ ਭਾਰਤ ਦੀ ਹਾਰ ਤੋਂ ਬਾਅਦ ਕੀ ਕਿਹਾ ?
ਭਾਰਤ ਦੀ ਹਾਰ ਤੋਂ ਬਾਅਦ ਦਿੱਗਜ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਟਵੀਟ ਕਰਕੇ ਆਸਟ੍ਰੇਲੀਆ ਦੀ ਤਾਰੀਫ ਕੀਤੀ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹਰਭਜਨ ਸਿੰਘ ਨੇ ਕਿਹਾ ਸੀ ਕਿ ਟੀਮ ਇੰਡੀਆ ਸੀਰੀਜ਼ 'ਚ ਬਾਜ਼ੀ ਮਾਰੇਗੀ।
ਪਰ ਪਹਿਲੇ ਟੈਸਟ 'ਚ ਆਸਟ੍ਰੇਲੀਆ ਦੇ ਪ੍ਰਦਰਸ਼ਨ ਤੋਂ ਹਰਭਜਨ ਸਿੰਘ ਹੈਰਾਨ ਹੋ ਗਏ। ਭੱਜੀ ਨੇ ਟਵੀਟ ਕਰਕੇ ਲਿਖਿਆ ਕਿ ਆਸਟ੍ਰੇਲੀਆ ਨੇ ਬੇਹਦ ਦਮਦਾਰ ਖੇਡ ਸਦਕਾ ਜਿੱਤ ਦਰਜ ਕੀਤੀ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ 333 ਰਨ ਨਾਲ ਜਿੱਤ ਦਰਜ ਕੀਤੀ। ਫਿਰਕੀ ਗੇਂਦਬਾਜ਼ਾਂ ਲਈ ਚੰਗੀ ਸਾਬਿਤ ਹੋ ਰਹੀ ਪਿਚ 'ਤੇ ਟੀਮ ਇੰਡੀਆ ਦੂਜੀ ਪਾਰੀ 'ਚ 107 ਰਨ 'ਤੇ ਢੇਰ ਹੋ ਗਈ। ਆਸਟ੍ਰੇਲੀਆ ਲਈ ਸਟੀਵ 'ਓ ਕੀਫ ਨੇ ਦੂਜੀ ਪਾਰੀ 'ਚ 6 ਵਿਕਟ ਹਾਸਿਲ ਕੀਤੇ। ਕੀਫ ਨੇ ਮੈਚ 'ਚ ਕੁਲ 12 ਵਿਕਟ ਆਪਣੇ ਨਾਮ ਕੀਤੇ। ਕੀਫ ਨੇ 70 ਰਨ ਦੇਕੇ 12 ਵਿਕਟ ਹਾਸਿਲ ਕੀਤੇ।
Harbhajan TurbanatorVerified account@harbhajan_singh 21h21 hours ago Credit to @CricketAus 4 playing unbelievable well on tht wicket.let's hope we play on good tracks frm here onwards nd get th right results
ਹਰਭਜਨ ਸਿੰਘ ਦੇ ਟਵੀਟ
ਇਸਤੋਂ ਅਲਾਵਾ ਹਰਭਜਨ ਸਿੰਘ ਨੇ ਇਸ ਮੁਸ਼ਕਿਲ ਪਿਚ 'ਤੇ ਸੈਂਕੜਾ ਜੜਨ ਵਾਲੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਦੀ ਵੀ ਤਾਰੀਫ ਕੀਤੀ।
ਇਸਦੇ ਨਾਲ ਹੀ ਭੱਜੀ ਨੇ ਉਮੀਦ ਜਤਾਈ ਕਿ ਅੱਗੇ ਦੇ ਮੈਚਾਂ 'ਚ ਬੇਹਤਰ ਪਿਚ ਤਿਆਰ ਕੀਤੀ ਜਾਵੇਗੀ ਅਤੇ ਬੇਹਤਰ ਨਤੀਜੇ ਵੇਖਣ ਨੂੰ ਮਿਲਣਗੇ।
Harbhajan TurbanatorVerified account@harbhajan_singh 21h21 hours ago Take a bow @stevesmith49 that's an outstanding inn on that pitch actually no pitch..where it looks difficult to play every ball..IndvsAus