ਅਫਰੀਕੀ ਟੀਮ ਨੇ 159 ਰਨ ਨਾਲ ਜਿੱਤਿਆ ਤੀਜਾ ਵਨਡੇ
ਇਸ ਜਿੱਤ ਦੇ ਨਾਲ ਹੀ ਦਖਣੀ ਅਫਰੀਕਾ ਨੇ ਸੀਰੀਜ਼ 'ਚ 2-1 ਦੀ ਲੀਡ ਹਾਸਿਲ ਕਰ ਲਈ।
ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 271 ਰਨ ਦਾ ਸਕੋਰ ਖੜਾ ਕੀਤਾ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 112 ਰਨ 'ਤੇ ਢੇਰ ਹੋ ਗਈ।
ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 271 ਰਨ ਬਣਾਏ। ਕਵਿੰਟਨ ਡੀ ਕਾਕ ਨੇ 70 ਗੇਂਦਾਂ 'ਤੇ 68 ਰਨ ਦੀ ਪਾਰੀ ਖੇਡੀ।
ਦਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਤੀਜੇ ਵਨਡੇ 'ਚ ਅਫਰੀਕੀ ਟੀਮ ਨੇ 159 ਰਨ ਨਾਲ ਜਿੱਤ ਦਰਜ ਕੀਤੀ।
ਆਲ ਰਾਊਂਡਰ ਕੌਲੀਨ ਡੀ ਗਰੈਂਡਹੋਮ ਨੇ ਸਭ ਤੋਂ ਵਧ 34 ਰਨ ਦਾ ਯੋਗਦਾਨ ਪਾਇਆ।
ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 112 ਰਨ 'ਤੇ ਢੇਰ ਹੋ ਗਈ। ਕੀਵੀ ਟੀਮ ਦੇ 7 ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਨਾਕਾਮ ਰਹੇ।
ਕਪਤਾਨ ਏ.ਬੀ. ਡਿਵਿਲੀਅਰਸ ਨੇ 80 ਗੇਂਦਾਂ 'ਤੇ 85 ਰਨ ਦੀ ਪਾਰੀ ਖੇਡ ਦਖਣੀ ਅਫਰੀਕਾ ਨੂੰ ਮਜਬੂਤ ਸਕੋਰ ਤਕ ਪਹੁੰਚਣ 'ਚ ਮਦਦ ਕੀਤੀ।
ਅਫਰੀਕੀ ਟੀਮ ਲਈ ਡਵੇਨ ਪ੍ਰਿਟੋਰੀਅਸ ਨੇ 5.2 ਓਵਰਾਂ 'ਚ 5 ਰਨ ਦੇਕੇ 3 ਵਿਕਟ ਝਟਕੇ। ਰਬਾਡਾ, ਪਾਰਨੈਲ ਅਤੇ ਫੈਹਲੁਕਵਾਇਓ ਨੇ 2-2 ਵਿਕਟ ਹਾਸਿਲ ਕੀਤੇ।