✕
  • ਹੋਮ

ਕਰੁਣ ਨਾਇਰ ਬਾਰੇ ਹਰਭਜਨ ਸਿੰਘ ਦਾ ਸਵਾਲ

ਏਬੀਪੀ ਸਾਂਝਾ   |  08 Jan 2017 01:17 PM (IST)
ਕਰੁਣ ਨਾਇਰ ਬਾਰੇ ਹਰਭਜਨ ਸਿੰਘ ਦਾ ਸਵਾਲ
1

ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਅਤੇ ਟੀ-20 ਸੀਰੀਜ਼ ਲਈ ਸ਼ੁੱਕਰਵਾਰ ਨੂੰ ਟੀਮ ਇੰਡੀਆ ਦੀ ਸਿਲੈਕਸ਼ਨ ਕੀਤੀ ਗਈ। ਭਾਰਤ ਅਤੇ ਇੰਗਲੈਂਡ ਵਿਚਾਲੇ 3 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣੇ ਹਨ। ਖਾਸ ਗੱਲ ਇਹ ਹੈ ਕਿ ਇਸ ਸੀਰੀਜ਼ ਲਈ ਵਨਡੇ ਅਤੇ ਟੀ-20 ਟੀਮਾਂ 'ਚ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ। ਯੁਵਰਾਜ ਸਿੰਘ ਦੇ ਨਾਲ ਪੰਜਾਬ ਦੇ ਮਨਦੀਪ ਸਿੰਘ ਨੂੰ ਵੀ ਟੀ-20 ਸੀਰੀਜ਼ ਲਈ ਟੀਮ 'ਚ ਜਗ੍ਹਾ ਮਿਲ ਗਈ ਹੈ।

2

ਟੀ-20 ਸੀਰੀਜ਼ ਲਈ ਟੀਮ ਇੰਡੀਆ - Virat (Capt), MSD (wk), Mandeep, Rahul, Yuvraj, Raina, Rishabh, Pandya, Ashwin,Jadeja,Chahal,Manish, Bumrah, Bhuvi, Nehra

3

ਵਿਰਾਟ ਕੋਹਲੀ ਨੂੰ ਟੈਸਟ ਤੋਂ ਬਾਅਦ ਵਨਡੇ ਅਤੇ ਟੀ-20 ਸੀਰੀਜ਼ ਲਈ ਕਪਤਾਨੀ ਮਿਲੀ ਹੈ। ਬਤੌਰ ਵਿਕਟਕੀਪਰ ਮਹੇਂਦਰ ਸਿੰਘ ਧੋਨੀ ਦੀ ਟੀਮ 'ਚ ਐਂਟਰੀ ਹੋਈ ਹੈ। ਪਰ ਦਿੱਗਜ ਫਿਰਕੀਬਾਜ ਹਰਭਜਨ ਸਿੰਘ ਨੇ ਟੀਮ 'ਚ ਇੱਕ ਖਿਡਾਰੀ ਦੇ ਨਾ ਹੋਣ 'ਤੇ ਸਵਾਲ ਚੁੱਕਿਆ।

4

ਹਾਲਾਂਕਿ ਖਾਸ ਗਲ ਇਹ ਹੈ ਕਿ ਕੁਝ ਦੇਰ ਬਾਅਦ ਹਰਭਜਨ ਸਿੰਘ ਨੇ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ। ਹਰਭਜਨ ਸਿੰਘ ਦਾ ਸਵਾਲ ਸਹੀ ਲਗ ਰਿਹਾ ਸੀ ਅਤੇ ਕਰੁਣ ਨਾਇਰ ਦੀ ਸਿਲੈਕਸ਼ਨ ਨਾ ਹੋਣ ਬਾਰੇ ਹਰ ਪਾਸੇ ਚਰਚਾ ਹੋ ਰਹੀ ਸੀ।

5

ਭੱਜੀ ਨੇ ਆਪਣੇ ਟਵੀਟ 'ਚ ਲਿਖਿਆ ਕਿ 'ਇੰਗਲੈਂਡ ਖਿਲਾਫ 300 ਰਨ ਬਣਾਉਣ ਵਾਲੇ ਕਰੁਣ ਨਾਇਰ ਕਿਥੇ ਹਨ ? ਉਨ੍ਹਾਂ ਨੂੰ ਅਭਿਆਸ ਮੈਚਾਂ ਲਈ ਐਲਾਨੀ ਟੀਮ ਦਾ ਹਿੱਸਾ ਵੀ ਨਹੀਂ ਬਣਾਇਆ ਗਿਆ। ਵਾਹ ਕਮਾਲ ਹੈ।'

6

ਹਰਭਜਨ ਸਿੰਘ ਦਾ ਟਵੀਟ

7

8

ਟੀਮ ਦੇ ਐਲਾਨ ਤੋਂ ਬਾਅਦ ਹਰਭਜਨ ਸਿੰਘ ਨੇ ਟਵੀਟ ਕੀਤਾ ਅਤੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੌਰਾਨ ਤੀਹਰਾ ਸੈਂਕੜਾ ਜੜਨ ਵਾਲੇ ਕਰੁਣ ਨਾਇਰ ਦੇ ਟੀਮ ਤੋਂ ਬਾਹਰ ਰੱਖੇ ਜਾਣ 'ਤੇ ਸਵਾਲ ਚੁੱਕੇ।

9

ਪਰ ਹਰਭਜਨ ਸਿੰਘ ਦੇ ਟਵੀਟ ਡਿਲੀਟ ਕਰਨ ਦੀ ਵਜ੍ਹਾ ਸਮਝ ਨਹੀਂ ਆਈ। ਹਾਲਾਂਕਿ ਭੱਜੀ ਦੇ ਟਵੀਟ ਡਿਲੀਟ ਕਰਨ ਤੋਂ ਪਹਿਲਾਂ ਇਹ ਜਰੂਰ ਸਮਝ ਆ ਗਿਆ ਕਿ ਉਨ੍ਹਾਂ ਦੇ ਮਨ 'ਚ ਕੀ ਚਲ ਰਿਹਾ ਹੈ।

10

ਵਨਡੇ ਸੀਰੀਜ਼ ਲਈ ਟੀਮ ਇੰਡੀਆ - Virat (C), MSD (wk), Rahul, Shikhar, Manish, Kedar, Yuvraj, Ajinkya, Pandya, Ashwin, Jadeja, Mishra, Bumrah, Bhuvi, Umesh

  • ਹੋਮ
  • ਖੇਡਾਂ
  • ਕਰੁਣ ਨਾਇਰ ਬਾਰੇ ਹਰਭਜਨ ਸਿੰਘ ਦਾ ਸਵਾਲ
About us | Advertisement| Privacy policy
© Copyright@2026.ABP Network Private Limited. All rights reserved.