ਨਵੀਂ ਦਿੱਲੀ: ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਕੱਲ੍ਹ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਦੀ ਮੇਜ਼ਬਾਨੀ ਕਰ ਰਿਹਾ ਹੈ। ਆਲਰਾਉਂਡਰ ਹਾਰਦਿਕ ਪਾਂਡਿਆ ਨੂੰ ਲੰਮੇ ਸਮੇਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਮਿਲੀ ਹੈ। ਚੋਣਕਰਤਾਵਾਂ ਨੇ ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਸ਼ਾਮਲ ਕੀਤਾ ਹੈ।


15 ਮੈਂਬਰੀ ਟੀਮ ਵਿੱਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਵੀ ਵਾਪਸੀ ਹੋਏ ਹੈ। ਮੋਢੇ ਦੀ ਸੱਟ ਨਾਲ ਨਿਉਜ਼ੀਲੈਂਡ ਦੌਰੇ ਤੋਂ ਖੁੰਝੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਆਪਣੀ ਜਗ੍ਹਾ ਮੁੜ ਹਾਸਲ ਕਰ ਲਈ ਹੈ ਪਰ ਉਸ ਦਾ ਨਿਯਮਤ ਸਲਾਮੀ ਸਾਥੀ ਰੋਹਿਤ ਸ਼ਰਮਾ ਲੱਤ ਤੇ ਲੱਗੀ ਸੱਟ ਨਾਲ ਜੂਝ ਰਿਹਾ ਹੈ।



ਹਾਰਦਿਕ ਆਖਰੀ ਵਾਰ ਭਾਰਤ ਲਈ ਪਿਛਲੇ ਸਾਲ ਸਤੰਬਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀ-20 ਵਿੱਚ ਖੇਡਿਆ ਸੀ, ਜਿਸ ਤੋਂ ਬਾਅਦ ਉਸ ਦੀ ਪਿੱਠ ਦੀ ਸਰਜਰੀ ਹੋਈ। ਉਸ ਦੀ ਘੱਟੋ ਘੱਟ ਇੱਕ ਫਾਰਮੈਟ ਵਿੱਚ ਨਿਉਜ਼ੀਲੈਂਡ ਦੌਰੇ 'ਚ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਸਦੀ ਵਾਪਸੀ ਵਿੱਚ ਦੇਰੀ ਹੋਈ ਕਿਉਂਕਿ ਬੀਸੀਸੀਆਈ ਚਾਹੁੰਦਾ ਸੀ ਕਿ ਖਿਡਾਰੀ ਸੱਟ ਦੀ ਰਿਕਵਰੀ ਵਿੱਚ ਵਧੇਰੇ ਸਮਾਂ ਬਤੀਤ ਕਰੇ।



ਚੋਣਕਰਤਾਵਾਂ ਨੇ ਨਿਉਜ਼ੀਲੈਂਡ ਵਿੱਚ ਮਯੰਕ ਅਗਰਵਾਲ ਦੀ ਮਾੜੀ ਵਾਪਸੀ ਤੋਂ ਬਾਅਦ ਉਸ ਨੂੰ ਬਾਹਰ ਕਰ ਦਿੱਤਾ ਹੈ ਪਰ ਪ੍ਰਿਥਵੀ ਸ਼ਾਅ ਆਪਣੀ ਜਗ੍ਹਾ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ ਅਤੇ ਰੋਹਿਤ ਦੀ ਗ਼ੈਰਹਾਜ਼ਰੀ ਵਿੱਚ ਧਵਨ ਨਾਲ ਸਿਖਰ ਤੇ ਸਹਿਯੋਗੀ ਨਜ਼ਰ ਆਏਗਾ।


ਚੋਣਕਰਤਾਵਾਂ ਨੇ ਹਾਰਦਿਕ ਦੀ ਵਾਪਸੀ ਤੋਂ ਬਾਅਦ ਸ਼ਿਵਮ ਦੂਬੇ ਨੂੰ ਬਾਹਰ ਦਾ ਦਰਵਾਜ਼ਾ ਵਿਖਾਇਆ ਹੈ।12 ਮਾਰਚ ਨੂੰ ਧਰਮਸ਼ਾਲਾ ਵਿੱਚ ਪਹਿਲੇ ਮੈਚ ਤੋਂ ਬਾਅਦ ਅਗਲੇ ਦੋ ਮੈਚ ਲਖ਼ਨਾਉ ਅਤੇ ਕੋਲਕਾਤਾ ਵਿੱਚ ਹੋਣ ਜਾ ਰਹੇ ਹਨ।



ਸੀਰੀਜ਼ ਲਈ ਟੀਮ-
ਸ਼ਿਖਰ ਧਵਨ, ਪ੍ਰਿਥਵੀ ਸ਼ਾਅ, ਵਿਰਾਟ ਕੋਹਲੀ (C), ਕੇ ਐਲ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ, ਸ਼ੁਭਮਨ ਗਿੱਲ।