ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਨਿੱਕਾ ਮਹਿਮਾਨ ਆਇਆ ਹੈ। ਦੋ ਦਿਨ ਪਹਿਲਾਂ ਹੀ ਹਾਰਦਿਕ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। 26 ਸਾਲਾ ਹਾਰਦਿਕ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ। ਉਨਾਂ ਬੱਚੇ ਦਾ ਹੱਥ ਫੜ੍ਹ ਕੇ ਫੋਟੋ ਵੀ ਸ਼ੇਅਰ ਕੀਤੀ ਸੀ। ਹੁਣ ਉਨ੍ਹਾਂ ਨੰਨੇ ਮਹਿਮਾਨ ਦੀ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ।


ਹਾਰਦਿਕ ਪਾਂਡਿਆ ਨੇ ਫੋਟੋ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਭਗਵਾਨ ਦਾ ਆਸ਼ੀਰਵਾਦ..ਨਾਲ ਹੀ ਉਨ੍ਹਾਂ ਆਪਣੀ ਪਤਨੀ ਨਤਾਸ਼ਾ ਸਟਾਨਕੋਵਿਕ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ।





ਹਾਰਦਿਕ ਦੇ ਪਹਿਲੇ ਬੱਚੇ ਦੇ ਜਨਮ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਚ ਇਸ ਗੱਲ ਦਾ ਉਤਸ਼ਾਹ ਹੈ ਕਿ ਉਹ ਆਪਣੇ ਬੱਚੇ ਦਾ ਨਾਂਅ ਕੀ ਰੱਖਣਗੇ। ਹਾਲਾਂਕਿ ਹੁਣ ਤਕ ਇਸ ਗੱਲ ਦੀ ਜਾਣਕਾਰੀ ਸਾਹਮਣੇ ਨਹੀਂ ਆਈ।


ਹਾਰਦਿਕ ਨੇ ਇਸ ਸਾਲ ਪਹਿਲੀ ਜਨਵਰੀ, 2020 ਨੂੰ ਸਰਬੀਅਨ ਮਾਡਲ ਨਤਾਸ਼ਾ ਨਾਲ ਮੰਗਣੀ ਕਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਇਸ ਸਾਲ ਮਈ ਤੋਂ ਹੀ ਆਪਣੇ ਘਰ ਤੀਜੇ ਮੈਂਬਰ ਦੇ ਆਉਣ ਦੀ ਖ਼ਬਰ ਦੇ ਦਿੱਤੀ ਸੀ।


ਕਪਿਲ ਸ਼ਰਮਾ ਸ਼ੋਅ ਦੇ ਪ੍ਰੇਮੀਆਂ ਲਈ ਵੱਡੀ ਖੁਸ਼ਖ਼ਬਰੀ, ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ